Monday, October 12, 2026

ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ

PPN0510201714ਫਾਜ਼ਿਲਕਾ, 5 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਨੋਜਵਾਨ ਸਮਾਜ ਸੇਵਾ ਸੰਸਥਾ ਵੱਲੋਂ ਅੱਜ ਸ਼ਹਿਰ ਵਿਚ ਕੱਢੀ ਗਈ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੋਕੇ ਥਾਣਾ ਸਿਟੀ ਦੇ ਐਸ.ਐਚ.ਓ ਗੁਰਜਿੰਦਰ ਸਿੰਘ ਮੁੱਖ ਮਹਿਮਾਨ ਅੇਤ ਨਗਰ ਕੌਂਸਲ ਫਾਜ਼ਿਲਕਾ ਦੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ, ਜਗਦੀਪ ਅਰੋੜਾ, ਅਕਾਊਂਟੈਂਟ ਰਜਿੰਦਰ ਕੁਮਾਰ ਅਤੇ ਸਫ਼ਾਈ ਯੂਨੀਅਨ ਪੰਜਾਬ ਦੇ ਸਕੱਤਰ ਫਤਿਹ ਚੰਦ ਬੋਹਤ, ਪ੍ਰਧਾਨ ਨਗਰ ਕੌਂਸਲ ਸਫ਼ਾਈ ਯੂਨੀਅਨ ਰਮੇਸ਼ ਸੰਗੇਲੀਆ, ਅਰਜ਼ੁਨ ਦੇਵ, ਸੁਭਾਸ਼ ਚਾਂਵਰੀਆ, ਰਾਜ ਕੁਮਾਰ, ਗੋਤਮ ਕੁਮਾਰ, ਭਾਵਾਧਸ ਭਾਰਤ ਦੇ ਵੀਰ ਮਹਿਪਾਲ ਵਾਲਮਿਕੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਪਵਿੱਤਰ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ।
ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਗੁਰਜਿੰਦਰ ਸਿੰਘ ਨੇ ਕਿਹਾ ਕਿ ਭਗਵਾਨ ਵਾਲਮਿਕੀ ਜੀ ਨੇ ਰਮਾਇਣ ਲਿਖ ਕੇ ਸੰਸਕ੍ਰਿਤ ਭਾਸ਼ਾ ਦੀ ਸ਼ੁਰੂਆਤ ਕੀਤੀ।ਉਨਾਂ ਕਿਹਾ ਕਿ ਸਾਨੂੰ ਭਗਵਾਨ ਵਾਲਮਿਕੀ ਜੀ ਵੱਲੋਂ ਦਿਖਾਏ ਰਸਤੇ `ਤੇ ਚੱਲਣਾ ਚਾਹੀਦਾ ਹੈ।ਸੰਸਥਾ ਦੇ ਜ਼ਿਲਾ ਪ੍ਰਧਾਨ ਲਵਲੀ ਵਾਲਮਿਕੀ ਨੇ ਦੱਸਿਆ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਵੇਦ ਪਰਵਾਨਾ ਅਤੇ ਨੋਜਵਾਨ ਸਮਾਜਸੇਵੀ ਸੂਰਜ ਸੰਗੇਲੀਆ ਨੇ ਕੀਤੀ।ਇਸ ਮੌਕੇ ਸਭਾ ਦੇ ਮੈਂਬਰਾਂ ਨੇ ਮਹਿਮਾਨਾਂ ਨੂੰ ਭਗਵਾਨ ਵਾਲਮੀਕਿ ਜੀ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਜ਼ਿਲਾ ਪ੍ਰੈਸ ਸਕੱਤਰ ਵਿਨੈ ਪਰਵਾਨਾ, ਸ਼ੰਕਰ ਖੋਟੇਵਾਲ, ਯੁਵਰਾਜ, ਵਿਜੈ, ਸੂਰਜ, ਮੁਕੇਸ਼ ਰੇਵਾੜੀਆ, ਰਾਜ ਖਨਗਵਾਲ, ਰੋਸ਼ਨ ਪ੍ਰਜਾਪਤ, ਰਮੇਸ਼ ਪਚੇਰਵਾਲ, ਰਜਿੰਦਰ, ਕਰਨ, ਗੋਬਿੰਦ ਅਤੇ ਹੋਰ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply