ਫਾਜ਼ਿਲਕਾ, 7 ਅਕਤੂਬਰ (ਪੰਜਾਬ ਪੋਸਟ – ਵਿਨੀਤ ਅਰੋੜਾ) – ਇਨਰਵਹੀਲ ਕਲੱਬ ਦੀਆਂ ਮਹਿਲਾਵਾਂ ਵੱਲੋਂ ਕਰਵਾਚੋਥ ਤਿਓਹਾਰ ਮੌਕੇ ਔਰਤਾਂ ਦੇ ਮਨੋਰੰਜਨ ਲਈ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਅੱਜ 8 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਕੀਤਾ ਜਾਵੇਗਾ।
ਇਸ ਸਬੰਧ ਵਿਚ ਕਲੱਬ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਕਲੱਬ ਪ੍ਰਧਾਨ ਵਿਪਨ ਕਾਮਰਾ ਨੇ ਦੱਸਿਆ ਕਿ ਕਰਵਾਚੋਥ ਵਰਤ ਵਾਲੇ ਦਿਨ ਹੋਟਲ ਪੈਰਾਡੀਜੋ ਵਿਚ ਅਯੋਜਿਤ ਹੋਣ ਵਾਲੇ ਪ੍ਰੋਗਰਾਮ ਵਿਚ ਸਵੇਰੇ 10.45 ਤੋਂ 11 ਵਜੇ ਤੱਕ ਪਹੁੰਚਣ ਵਾਲੀਆਂ ਔਰਤਾਂ ਨੂੰ ਸਮਾਬੱਧਤਾ ਇਨਾਮ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਪੋ੍ਰੋਗਰਾਮ ਵਿਚ ਔਰਤਾਂ ਦੇ ਮਨੋਰੰਜ਼ਨ ਲਈ ਵੱਖ-ਵੱਖ ਗੇਮਾਂ, ਤੰਬੋਲਾ, ਚਿਟਚੈਟ, ਗੀਤ, ਡਾਂਸ ਅਤੇ ਹੋਰ ਵੱਖ ਵੱਖ ਪ੍ਰੋਗਰਾਮ ਕਰਵਾਏ ਜਾਣਗੇ।ਇਹ ਪ੍ਰੋਗਰਾਮ ਸਵੇਰੇ ਤੋਂ ਲੈ ਕੇ ਰਾਤ ਨੂੰ ਚੰਦ ਨਿਕਲਣ ਤੱਕ ਵਰਤ ਰਖ ਕੇੇ ਭੁੱਖੀਆਂ ਰਹਿਣ ਵਾਲੀਆਂ ਔਰਤਾਂ ਦੇ ਮਨੋਰੰਜਨ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media