Tuesday, July 7, 2026

ਸਿਮਰਨਜੀਤ ਸਿੰਘ ਮਾਨ ਨੇ ਕੀਤਾ ਹਲਕਾ ਪਠਾਨਕੋਟ ਦਾ ਦੌਰਾ

ਸੰਦੌੜ, 9 ਅਕਤੂਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) -ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਨੇ ਪਠਾਨਕੋਟ ਦੇ ਵੱਖ-PPN0910201709ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ।ਉਨਾਂ ਨੇ ਦਸਿਆ ਕਿ ਕਿਸ ਤਰੀਕੇ ਇਹ ਤਿੰਨੇ ਪਾਰਟੀਆਂ ਬੀ.ਜੇ.ਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਪਬਲਿਕ ਨੂੰ ਗੁਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਜਾਖੜ ਹਨ, ਉਹਨਾਂ ਦੇ ਪਿਤਾ ਬਲਰਾਮ ਜਾਖੜ ਨੇ ਕਿਹਾ ਸੀ ਕਿ ਉਹ 60 ਲੱਖ ਸਿੱਖਾਂ ਨੂੰ ਮਾਰ ਦਿਆਂਗੇ, ਪਰ ਖਾਲਿਸਤਾਨ ਨਹੀਂ ਬਣਨ ਦਿਆਂਗੇ, ਬੀ.ਜੇ.ਪੀ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦਾ ਵੀ ਲੰਗਾਹ ਵਰਗਾ ਹਾਲ ਹੈ, ਬੀ.ਜੇ.ਪੀ ਤੇ ਬਾਦਲ ਦਲ ਇਖਲਾਕ ਤੋਂ ਡਿੱਗ ਚੁੱਕੇ ਹਨ।
ਮਾਨ ਨੇ ਕਿਹਾ ਕਿ ਐਸ.ਪੀ ਸਰਵਿੰਦਰ ਸਿੰਘ ਦੇ ਲਿੰਕ ਬਾਦਲ ਦਲੀਆਂ ਨਾਲ ਹਨ, ਜਿਨਾਂ ਚਿਰ ਇਨਾਂ ਸਾਰਿਆਂ ਦੀ ਤਫਤੀਸ਼ ਨਹੀਂ ਹੁੰਦੀ, ਜੋ ਪਠਾਨਕੋਟ ਤੇ ਦੀਨਾ ਨਗਰ ਉਤੇ ਹਮਲੇ ਹੋ ਰਹੇ ਹਨ, ਉਦੋਂ ਤਕ ਉਹ ਹੱਲ ਨਹੀਂ ਹੋ ਸਕਦੇ।ਉਨਾਂ ਕਿਹਾ ਕਿ ਇਹ ਤਿੰਨੇ ਉਮੀਦਵਾਰ ਦੱਸਣ ਕਿ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਹੋਏ ਹਮਲੇ, ਸਿੱਖਾਂ ਦੀ ਨਸਲਕੁਸ਼ੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਨਾਂ ਦਾ ਕੀ ਸਟੈਂਡ ਹੈ।ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਮੀਤ ਸਿੰਘ ਮਾਨ ਜਿਲਾ ਪ੍ਰਧਾਨ ਪਠਾਨਕੋਟ, ਕਰਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਪਠਾਨਕੋਟ, ਨਵਦੀਪ ਸਿੰਘ ਬਾਜਵਾ ਪੀ.ਏ, ਸਵਰਨ ਸਿੰਘ, ਸ਼ਾਮ ਸਿੰਘ, ਤਿ੍ਰਲੋਕ ਸਿੰਘ ਡੱਲਾ, ਗੁਰਦੀਪ ਸਿੰਘ ਢੁੱਡੀ, ਰਣਜੀਤ ਸਿੰਘ, ਫੌਜਾ ਸਿੰਘ, ਪ੍ਰੀਤਮ ਸਿੰਘ ਤੇ ਹੋਰ ਵੀ ਕਈ ਪਾਰਟੀ ਮੈਂਬਰ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply