ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਪਿੰਡ ਲੂਲਬਾਈ ਵਿੱਚ ਝੋਨੇ ਦੀ ਪਰਾਲੀ ਦੇ ਸਾੜਣ
ਦੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਇੱਕਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਤ ਬਲਾਕ ਦੇ ਸਕੱਤਰ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ ਵਿੱਚ ਉਹਨਾਂ ਤੇ ਪਿੰਡ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦਾ ਵਿਰੋਧ ਕੀਤਾ ਗਿਆ।ਉਹਨਾਂ ਸਰਕਾਰ ਦੇ ਖਿਲਾਫ਼ ਭਾਰੀ ਨਾਅਰੇਬਾਜ਼ੀ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜੇਕਰ ਸਰਕਾਰ ਝੋਨੇ `ਤੇ ਪ੍ਰਤੀ ਕੁਵਿੰਟਲ ਦੋ ਸੌ ਰੁਪਏ ਬੋਨਸ ਨਹੀ ਦਿੰਦੀ ਤਾਂ ਝੋਨੇ ਦੀ ਪਰਾਲੀ ਨੂੰ ਹਰ ਹਾਲਤ ’ਚ ਅੱਗ ਲਾਈ ਜਾਵੇਗੀ।ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਪੈਣ ਦੀ ਲੋੜ ਨੂੰ ਸਮਝਦੇ ਹੋਏ ਪਿੰਡ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ ਜਗਦੀਸ਼ ਸਿੰਘ ਇਕਾਈ ਪ੍ਰਧਾਨ, ਜਗਸ਼ੀਰ ਸਿੰਘ ਮੀਤ ਪ੍ਰਧਾਨ ਤੇ ਸਮਸੇਰ ਸਿੰਘ ਗੁੱਜਰ ਖਜ਼ਾਨਚੀ, ਨਗਿੰਦਰ ਸਿੰਘ ਨੂੰ ਸਕੱਤਰ ਅਤੇ ਬਲਕਰਨ ਸਿੰਘ ਨੂੰ ਉਪ ਸਕੱਤਰ ਬਣਾਇਆ ਗਿਆ।ਇਸ ਤੋਂ ਇਲਾਵਾ ਆਸਪਾਸ ਦੇ ਪਿੰਡਾਂ ਵਿੱਚ ਵੀ ਸਰਕਾਰ ਖਿਲਾਫ਼ ਰੋਸ ਰੈਲੀਆਂ ਕੀਤੀਆਂ ਗਈਆਂ।ਜਾਣਕਾਰੀ ਅਨੁਸਾਰ ਪਿੰਡ ਫੁੱਲੋਂ ਮਿੱਠੀ ਵਿੱਚ ਵੀ ਸਰਕਾਰ ਦੇ ਖਿਲਾਫ਼ ਰੈਲੀ ਨੂੰ ਸੰਬੋਧਨ ਕਰਤਾ ਘੁੱਦਾ ਬਲਾਕ ਆਗੂ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਆਗੂ ਜਸਕਰਨ ਗੋਰਾ ਨੇ ਕਿਹਾ ਕਿ ਸਰਕਾਰ ਨੇ ਅਗਰ ਬੋਨਸ ਦਾ ਐਲਾਨ ਨਾ ਕੀਤਾ ਤਾਂ ਕਿਸਾਨ ਖਰਚੇ ਦਾ ਬੋਝ ਨਾ ਸਹਿੰਦੇ ਝੋਨੇ ਦੀ ਪਰਾਲੀ ਨੂੰ ਮਜ਼ਬੂਰਨ ਅੱਗ ਲਾਉਣਗੇ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media