Tuesday, October 13, 2026

ਗਊ ਭਗਤਾਂ ਅਤੇ ਫਾਇਰਬ੍ਰਿਗੇਡ ਦਫ਼ਤਰ ਦੀ ਟੀਮ ਨੇ ਨਾਲੇ `ਚ ਫਸੇ ਬਲਦ ਨੂੰ ਬਾਹਰ ਕੱਢਿਆ

ਫਾਜ਼ਿਲਕਾ, 21 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸ਼੍ਰੀ ਨਰਾਇਣ ਵੈਲਫੇਅਰ ਸੁਸਾਇਟੀ ਵੱਲੋਂ ਗਊ ਭਗਤਾਂ ਅਤੇ PPN2310201703ਫਾਇਰਬ੍ਰਿਗੇਡ ਦਫ਼ਤਰ ਦੀ ਟੀਮ ਦੇ ਸਹਿਯੋਗ ਨਾਲ ਸਥਾਨਕ ਮਲਕਾਨੇ ਮੁਹੱਲੇ ਦੇ ਨਾਲੇ ਵਿਚ ਫੱਸੇ ਇੱਕ ਗਊਵੰਸ਼ ਨੂੰ ਕਰੜੀ ਮਸ਼ਕਤ ਤੋਂ ਬਾਅਦ ਬਾਹਰ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁੱਕੜ ਨੇ ਦੱਸਿਆ ਕਿ ਬੀਤੀ ਸ਼ਾਮ ਸੁਸਾਇਟੀ ਮੈਂਬਰਾਂ ਨੂੰ ਫੋਨ ਰਾਹੀਂ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਮਲਕਾਨੇ ਮੁਹੱਲੇ ਵਿਚ ਇੱਕ ਗਊਵੰਸ਼ ਨਾਲੇ ਵਿਚ ਫੱਸ ਗਿਆ ਹੈ। ਜਿਸ `ਤੇ ਜਲਦੀ ਹੀ ਕਾਰਵਾਈ ਕਰਦੇ ਹੋਏ ਸੁਸਾਇਟੀ ਦੇ ਮੈਂਬਰ ਸੁਮਨ ਮੱਕੜ, ਅਤੁਲ ਮੋਂਗਾ, ਅਨਮੋਲ ਵਰਮਾ, ਅਖਿਲ, ਜਤਿਨ, ਕਸ਼ਮੀਰ ਆਪਦੇ ਸਹਿਯੋਗੀਆਂ ਦੇ ਨਾਲ ਮੌਕੇ `ਤੇ ਪਹੁੰਚੇ ਅਤੇ ਗਊਵੰਸ਼ ਨੂੰ ਨਾਲੇ ਤੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।ਜਦ ਕਾਫ਼ੀ ਸਮੇਂ ਤੱਕ ਸਫ਼ਲਤਾ ਨਾ ਮਿਲੀ ਤਾਂ ਫਾਇਰਬ੍ਰਿਗੇਡ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਕਰੜੀ ਮਸ਼ੱਕਤ ਤੋਂ ਬਾਅਦ ਬਲਦ ਨੂੰ ਨਾਲੇ ਤੋਂ ਬਾਹਰ ਕੱੱਢਿਆ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply