ਬਠਿੰਡਾ, 10 ਨਵੰਬਰ (ਪੰਜਾਬ ਪੋਸਟ ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਾਹਿਤ ਜਾਗਿ੍ਰਤੀ ਸਭਾ ਬਠਿੰਡਾ ਦੀ ਮਾਸਿਕ ਇਕੱਤਰਤਾ ਇਸ 12 ਨਵੰਬਰ ਨੂੰ ਹੋਣੀ ਨਿਸ਼ਚਿਤ ਹੋਈ ਹੈ। ਇਲਾਕੇ ਦੇ ਸਾਹਿਤਕਾਰਾਂ ਦੀ ਇਹ ਭਰਵੀਂ ਇਕੱਤਰਤਾ ਫੁਲਵਾੜੀ ਕਾਲਜ਼ ਪਬਲਿਕ ਲਾਇਬ੍ਰੇਰੀ ਵਿਖੇ ਹੋਵੇਗੀ।ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਿੱਚ ਹੋਣ ਵਾਲੀ ਲੇਖਕਾਂ ਦੀ ਇਸ ਇਕੱਤਰਤਾ ਵਿਚ ਪੰਜਾਬੀ ਭਾਸ਼ਾ ਅਤੇ ਹੋਰ ਭਖਵੇਂ ਮਸਲਿਆਂ `ਤੇ ਚਰਚਾ ਕੀਤੀ ਜਾਵੇਗੀ ਉਥੇ ਹੀ ਆਏ ਹੋਏ ਸਾਹਿਤਕਾਰ ਆਪਣੀਆਂ ਆਪਣੀਆਂ ਰਚਨਾਵਾਂ ਵੀ ਪੜਣਗੇ।ਉਪਰੋਕਤ ਜਾਣਕਾਰੀ ਦਿੰਦਿਆਂ ਸਭਾ ਦੇ ਨਵਨਿਯੁਕਤ ਜਰਨਲ ਸਕੱਤਰ ਤਰਸੇਮ ਬਸ਼ਰ,ਪ੍ਰਧਾਨ ਅਮਰਜੀਤ ਜੀਤ, ਪ੍ਰੈਸ ਸਕੱਤਰ ਗੁਰਸੇਵਕ ਸਿੰਘ ਚੁਘੇ ਖੁਰਦ, ਪ੍ਰਸਿਧ ਕਵੀ ਚਿਤਰਕਾਰ ਹਰਦਰਸ਼ਨ ਸੋਹਲ, ਸਭਾ ਦੇ ਖਜ਼ਾਨਚੀ ਤਰਸੇਮ ਬੁੱਟਰ ਨੇ ਦਸਿਆ ਕਿ ਸਾਹਿਤ ਜਾਗ੍ਰਿਤੀ ਸਭਾ ਆਪਣੀ ਬਣਦੀ ਭੂਮਿਕਾ ਨਿਭਾਉਣ ਲਈ ਅਤੇ ਸਾਹਿਤਕਾਰਾਂ ਨੂੰ ਇਕ ਮੰਚ ਪ੍ਰਦਾਨ ਕਰਨ ਲਈ ਤਤਪਰ ਹੈ।ਲੋਕਤੰਤਰੀ ਢੰਗ ਨਾਲ ਚੱਲ ਰਹੀ ਸਾਹਿਤ ਸਭਾ ਦੀ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਸਰਪ੍ਰਸਤ ਦੀ ਅਗਵਾਈ ਵਿਚ ਚੋਣ ਪ੍ਰਕਿਰਿਆ ਵਿਚ ਂਜੋ ਕਿ ਹੋਈ ਸੀ, ਦੌਰਾਨ ਅਮਰਜੀਤ ਜੀਤ ਨੂੰ ਪ੍ਰਧਾਨ, ਤਰਸੇਮ ਬਸ਼ਰ ਨੂੰ ਜਰਨਲ ਸਕੱਤਰ, ਪੰਜਾਬੀ ਲੇਖਕ ਸਭਾ ਦੇ ਨੁਮਾਇੰਦੇ ਕਵੀ ਸੁਰਿੰਦਰਪ੍ਰੀਤ ਘਣੀਆ ਨੂੰ ਸਲਾਹਕਾਰ, ਨਿਯੁੱਕਤ ਕਰਨ ਤੋਂ ਇਲਾਵਾ ਸੁਖਦਰਸ਼ਨ ਸਿੰਘ ਸੋਹਲ, ਤਰਸੇਮ ਬੁੱਟਰ, ਬਲਵਿੰਦਰ ਬਾਘਾ, ਚਮਨ ਮਤਵਾਲਾ, ਜਨਕ ਸ਼ਰਮੀਲਾ, ਜਗਦੀਸ਼ ਬਾਂਸਲ, ਰੂਪ ਚੰਦ ਸ਼ਰਮਾ, ਗੁਰਸੇਵਕ ਸਿੰਘ ਚੁਘੇ ਖੁਰਦ, ਨਛੱਤਰ ਝੁਟੀਕਾ ਆਦਿ ਲੇਖਕਾਂ ਨੂੰ ਸਭਾ ਦੀਆਂ ਜਿੰਮੇਵਾਰੀਆਂ ਸੋਂਪੀਆਂ ਗਈਆਂ ਸਨ।ਪੁਨਰਗਠਿਤ ਢਾਂਚੇ ਤੋਂ ਬਾਅਦ ਸਾਹਿਤ ਜਾਗਿ੍ਰਤੀ ਸਭਾ ਦੀ ਇਹ ਪਹਿਲੀ ਬੈਠਕ ਹੋਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media