Thursday, March 19, 2026

ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਖਿਲਾਫ਼ ਦਿੱਲੀ ਕਮੇਟੀ ਨੇ ਖੋਲਿਆ ਕਾਨੂੰਨੀ ਮੋਰਚਾ

jaswinder singh jolly 3ਨਵੀਂ ਦਿੱਲੀ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰਾਂ ਵਲੋਂ ਸਿੱਖ ਮਸਲਿਆਂ ਨੂੰ ਲਟਕਾਉਣ ਅਤੇ ਗਲਤ ਕਾਨੂੰਨਾਂ ਦੀ ਆੜ ਹੇਠ ਸਿੱਖਾਂ ’ਤੇ ਕੀਤੀ ਜਾ ਰਹੀ ਮਾਨਸਿਕ ਅਤੇ ਸ਼ਰੀਰਿਕ ਤਸ਼ਦੱਦ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਲੜਾਈ ਸ਼ੁਰੂ ਕਰਨ ਜਾ ਰਹੀ ਹੈ।ਇਸ ਗੱਲ ਦਾ ਐਲਾਨ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਅੱਜ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਕੀਤਾ।
ਜੌਲੀ ਨੇ ਦੱਸਿਆ ਕਿ ਦਿੱਲੀ ਸਰਕਾਰ ਲਗਾਤਾਰ ਸਿੱਖਾਂ ਦੇ ਖਿਲਾਫ਼ ਨਫ਼ਰਤਵਾਦੀ ਸੋਚ ਹੇਠ ਕਾਰਜ ਕਰ ਰਹੀ ਹੈ।ਦਿੱਲੀ ਵਿਖੇ ਮੁਖਮੰਤਰੀ ਵਜੋਂ ਹਲਫ਼ ਲੈਣ ਵੇਲੇ ਅਰਵਿੰਦ ਕੇਜਰੀਵਾਲ ਨੇ ਸੰਵਿਧਾਨ ਦੀ ਸਹੁੰ ਚੁੱਕਦੇ ਹੋਏ ਕਿਸੇ ਵੀ ਧਰਮ ਜਾਂ ਫਿਰਕੇ ਦੇ ਖਿਲਾਫ਼ ਨਫ਼ਰਤ ਤਹਿਤ ਫੈਸਲੇ ਨਾ ਲੈਣ ਦਾ ਭਰੋਸਾ ਦਿੱਤਾ ਸੀ।ਪਰ ਉਨ੍ਹਾਂ ਦਾ ਪ੍ਰਸ਼ਾਸਨ ਲਗਾਤਾਰ ਸਿੱਖਾਂ ਨਾਲ ਜਜ਼ਬਾਤੀ ਤੌਰ ’ਤੇ ਵਿੱਤਕਰਾ ਕਰ ਰਿਹਾ ਹੈ। ਆਪਣੀ ਗੱਲ ਨੂੰ ਸਾਫ਼ ਕਰਦੇ ਹੋਏ ਜੌਲੀ ਨੇ ਕਿਹਾ ਕਿ ਇਕ ਪਾਸੇ ਤਿਹਾੜ ਜੇਲ ’ਚ ਬੰਦ ਸਿੱਖ ਕੈਦੀਆਂ ਨੂੰ ਸੀ.ਸੀ.ਟੀ.ਵੀ ਕੈਮਰੇ ਬੰਦ ਕਰਕੇ ਗਿਣੀ-ਮਿੱਥੀ ਸਾਜਿਸ਼ ਤਹਿਤ ਕੁੱਟਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰੀ ਨੌਕਰੀ ਕਰਨ ਦਾ ਸੁਪਨਾ ਵੇਖਣ ਵਾਲੇ ਅੰਮ੍ਰਿਤਧਾਰੀ ਸਿੱਖਾਂ ਨੂੰ ਨੌਕਰੀ ਦੀ ਪ੍ਰੀਖਿਆ ਦੇਣ ਦੇ ਮੌਕਿਆਂ ਨੂੰ ਖੋਹਿਆ ਜਾ ਰਿਹਾ ਹੈ।
ਜੌਲੀ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਸਥਾਨ ਤੋਂ ਦਿੱਲੀ ਅਧਿਆਪਕ ਨਿਯੂੱਕਤ ਹੋਣ ਸੰਬੰਧੀ ਪ੍ਰੀਖਿਆ ਦੇਣ ਲਈ ਆਏ ਅੰਮ੍ਰਿਤਧਾਰੀ ਨੌਜਵਾਨ ਸੁਖਮੰਦਰ ਸਿੰਘ ਨੂੰ ਅਸ਼ੋਕ ਵਿਹਾਰ ਦੇ ਪ੍ਰੀਖਿਆ ਕੇਂਦਰ ਵਿਖੇ ਕਕਾਰਾ ਸਣੇ ਦਾਖਿਲ ਨਹੀਂ ਹੋਣ ਦਿੱਤਾ ਗਿਆ।ਜਿਸ ਕਰਕੇ ਨੌਜਵਾਨ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਗਿਆ।ਇਹ ਪ੍ਰੀਖਿਆ ਦਿੱਲੀ ਸਰਕਾਰ ਦੇ ਦਿੱਲੀ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਕਰਵਾਈ ਜਾ ਰਹੀ ਸੀ  ਜਿਸਨੂੰ ਪਾਸ ਕਰਨ ਉਪਰੰਤ ਸਰਕਾਰੀ ਸਕੂਲ ’ਚ ਅਧਿਆਪਕ ਦੀ ਨੌਕਰੀ ਨੌਜਵਾਨ ਨੂੰ ਪ੍ਰਾਪਤ ਹੋਣੀ ਸੀ।ਪਰ ਜਾਣਬੁੱਝ ਕੇ ਧਾਤੂ ਵਸਤੁਆਂ ’ਤੇ ਰੋਕ ਦਾ ਹਵਾਲਾ ਦੇ ਕੇ ਨੌਜਵਾਨ ਨੂੰ ਕ੍ਰਿਪਾਨ ਅਤੇ ਕੜੇ ਸਣੇ ਪ੍ਰੀਖਿਆ ਕੇਂਦਰ ’ਚ ਨਹੀਂ ਜਾਣ ਦਿੱਤਾ ਗਿਆ।ਜਿਸ ਕਰਕੇ ਦਿੱਲੀ ਕਮੇਟੀ ਵੱਲੋਂ ਕਕਾਰਾ ਦੀ ਬੇਅਦੱਬੀ ਸੰਬੰਧੀ ਦਿੱਲੀ ਹਾਈ ਕੋਰਟ ’ਚ ਪਹਿਲਾਂ ਤੋਂ ਚਲ ਰਹੇ ਮੁਕਦਮੇ ਦੇ ਨਾਲ ਇਸ ਮਸਲੇ ਨੂੰ ਵੀ ਨੱਥੀ ਕਰਨ ਦੀ ਅਰਜੀ ਲੱਗਾ ਦਿੱਤੀ ਗਈ ਹੈ।ਜੌਲੀ ਨੇ ਕਾਲੀ ਸੂਚੀ ਦਾ ਪੂਰਾ ਖਾਤਮਾ, ਜੇਲ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਅਤੇ 1984 ਸਿੱਖ ਕਤਲੇਆਮ ਦੇ ਮਾਮਲਿਆਂ ’ਚ ਜਾਂਚ ਏਜੇਂਸੀਆਂ ਵੱਲੋਂ ਵਰਤੀ ਜਾ ਰਹੀ ਢਿਲਾਈ ਨੂੰ ਸਿੱਖਾਂ ਦੇ ਹੱਕਾਂ ਨੂੰ ਕੁਚਲਣ ਬਰਾਬਰ ਦੱਸਿਆ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਛੇਤੀ ਹੀ ਕੌਮੀ ਮਨੂੱਖੀ ਅਧਿਕਾਰ ਕਮਿਸ਼ਨ ਅਤੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਕੋਲ ਤਥਾਂ ਸਣੇ ਸ਼ਿਕਾਇਤ ਦਰਜ਼ ਕਰਵਾ ਕੇ ਸਰਕਾਰਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਦੇ ਖਿਲਾਫ਼ ਜੰਗੀ ਪੱਧਰ ’ਤੇ ਲੜਾਈ ਸ਼ੁਰੂ ਕੀਤੀ ਜਾਵੇਗੀ।ਕਿਉਂਕਿ ਲਗਾਤਾਰ ਬਹਾਦਰ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀ ਸਰਕਾਰਾਂ ਅਤੇ  ਉਨ੍ਹਾਂ ਦੀਆਂ ਏਜੰਸੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply