Wednesday, December 31, 2025

ਇੰਡੀਆ ਗੇਟ ਸਕੂਲ ਦੀ ‘ਪ੍ਰੀਫੈਕਟ ਟੀਮ’ ਨੇ ਸਹੁੰ ਚੁੱਕੀ

PPN220707
ਨਵੀਂ ਦਿੱਲੀ, 22  ਜੁਲਾਈ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਦਿਆਰਥੀਆਂ ਦੇ ਚਹੁੰ ਮੁੱਖੀ ਵਿਕਾਸ ਦੀ ਕੜੀ ਵਿਚ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਤਿਆਰ ਕਰਨ ਲਈ ‘ਪ੍ਰੀਫੈਕਟ ਟੀਮ’ ਦੀ ਚੋਣ ਕੀਤੀ ਗਈ ਤੇ ਉਨ੍ਹਾਂ ਨੂੰ ਵੱਖ-ਵੱਖ ਅਹੁਦਿਆਂ ਲਈ ਨਿਯੁਕਤ ਕਰਕੇ ਸਹੁੰ ਚੁਕਾਣ ਦੀ ਰਸਮ ਪੁਰੀ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਤੇ ਸਕੂਲ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਜਾਣ ਵਾਲੀ ਡਿਉਟੀਆਂ ਨੂੰ ਤਹਿ ਦਿਲੋਂ ਨਿਭਾਉਣ ਤੇ ਅਧਿਆਪਕਾਂ ਦਾ ਸਨਮਾਨ ਕਰਨ ਅਤੇ ਸਾਥੀ ਵਿਦਿਆਰਥੀਆਂ ਨੂੰ ਸਹਿਯੋਗ ਦੇਣਦਾ ਪ੍ਰਣ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਪ੍ਰਿੰਸੀਪਲ ਵੱਲੋਂ ਵਰ੍ਹੇ ੨੦੧੪-੧੫ ਲਈ ਚੁਣੇ ਗਏ ਹੈੱਡ ਬਵਾਇ ਮਨਕੀਰਤ ਸਿੰਘ ਤੇ ਹੈੱਡ ਗਰਲ ਤਾਨਿਆ ਸਿੰਘ ਨੂੰ ਸਕੂਲ ਦਾ ਝੰਡਾ ਦੇ ਕੇ ਪੂਰੀ ਟੀਮ ਦੀ ਅਗੁਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply