Friday, March 13, 2026

ਨਾਨਕਸ਼ਾਹੀ ਸੰਮਤ ਦੀ ਵਰਤੋਂ ਨੂੰ ਉਤਸਾਹਿਤ ਕਰੇਗੀ ਦਿੱਲੀ ਕਮੇਟੀ

ਨਵੀਂ ਦਿੱਲੀ, 2, ਜਨਵਰੀ (ਪੰਜਾਬ ਪੋਸਟ ਬਿਊਰੋ)  ਨਿੱਤ ਦੇ ਚਿੱਠੀ-ਪੱਤਰ ਦੇ ਨਾਲ ਨਿੱਜੀ ਤੇ ਦਫਤਰੀ ਕੰਮਾਂ ਵਿੱਚ ਨਾਨਕਸ਼ਾਹੀ ਸੰਮਤ ਦੀ ਵਰਤੋਂ ਨੂੰ ਉਤਸ਼ਾਹਿਤ dsgmc logoਕਰਨ ਦੇ ਉਦੇਸ਼ ਨਾਲ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਨੇ ਇਸ ਪਾਸੇ ਪਹਿਲ-ਕਦਮੀ ਕਰਦਿਆਂ ਆਪਣੇ ਸਾਰੇ ਦਫਤਰੀ ਕੰਮ-ਕਾਜ਼ ਅਤੇ ਚਿੱਠੀ-ਪੱਤਰ ਵਿੱਚ ਈਸਵੀ ਸੰਮਤ ਦੇ ਨਾਲ ਨਾਨਕਸ਼ਾਹੀ ਸੰਮਤ ਦੀਆਂ ਮਿਤੀਆਂ ਦੀ ਵੀ ਵਰਤੋਂ ਕੀਤੇ ਜਾਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਉਚੇਚੀ ਬੈਠਕ ਵਿੱਚ ਕੀਤਾ ਗਿਆ।ਇਸ ਦੇ ਨਾਲ ਹੀ ਬੈਠਕ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਵੀ  ਬੇਨਤੀ ਕੀਤੀ ਗਈ ਕਿ ਉਹ ਗੁਰਦੁਆਰਾ ਕਮੇਟੀ ਦੇ ਦਫਤਰੀ ਕੰਮਾਂ ਅਤੇ ਉਸ ਵਲੋਂ ਕੀਤੇ ਜਾਂਦੇ ਚਿੱਠੀ-ਪੱਤਰ ਵਿੱਚ ਵੀ ਈਸਵੀ ਸੰਮਤ ਦੇ ਨਾਲ ਨਾਨਕਸ਼ਾਹੀ ਸੰਮਤ ਦੀਆਂ ਮਿਤੀਆਂ ਦੀ ਵਰਤੋਂ ਕਰਨਾ ਲਾਜ਼ਮੀ ਬਣਾਉਣ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply