ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਪੰਜਾਬੀ ਗਾਇਕੀ ਦੇਸ਼ ਵਿਦੇਸ਼ `ਚ ਧੁੰਮਾਂ ਪਾ ਕੇ ਹਰ ਇਕ ਬੱਚੇ, ਬੁੱਢੇ, ਨੋਜਵਾਨਾਂ ਆਦਿ ਨੂੰ
ਨੱਚਣ ਗਾਉਣ ਲਈ ਮਜਬੂਰ ਕਰ ਦਿੰਦੀ ਹੈ।ਜਿਆਦਾਤਰ ਗਾਇਕਾਂ ਦਾ ਰੁਝਾਨ ਵੀ ਹੁਣ ਪੰਜਾਬੀ ਗਾਣਿਆਂ ਵੱਲ ਹੋ ਰਿਹਾ ਹੈ।ਇਸੇ ਕੜੀ ਦੌਰਾਨ ਜੰਡਿਆਲਾ ਗੁਰੂ ਵਾਸੀ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮ ਲੈ ਕੇ ਹੁਣ ਜਵਾਨੀ ਦੀਆਂ ਦਹਿਲੀਜ਼ਾਂ `ਤੇ ਪੈਰ ਰੱਖ ਰਹੇ ਨੌਜਵਾਨ ਨਵਪ੍ਰੀਤ ਸਿੰਘ ਸੰਧੂ ਉਰਫ ਨਵ ਸੰਧੂ ਨੇ ਵੀ ਗਾਇਕੀ ਦੇ ਖੇਤਰ ਵਿਚ ਪੈਰ ਪਾਏ ਹਨ।ਸ਼ੁਰੂ ਤੋਂ ਹੀ ਸਕੂਲ ਕਾਲਜ ਸਮੇ ਨਵ ਸੰਧੂ ਵਲੋਂ ਵੱਖ ਵੱਖ ਸਮਾਗਮਾਂ ਵਿਚ ਆਪਣੀ ਸੁਰੀਲੀ ਆਵਾਜ਼ `ਚ ਗੀਤ ਗਾਏ ਸਨ।ਕਾਲਜ ਤੋਂ ਬੀ.ਏ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਇਸ ਖੇਤਰ ਵਿਚ ਉਸ ਦੇ ਖਾਸ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਪਹਿਲਾ ਗਾਣਾ `ਦਿਲ ਵਾਲੀ ਗੱਲ` `ਯਾਰ ਰੱਬ ਵਰਗੇ` ਰਿਲੀਜ਼ ਕੀਤਾ ਗਿਆ, ਜਿਸ ਨੂੰ ਖੂਬ ਪਸੰਦ ਕੀਤਾ ਗਿਆ।ਨਵ ਸੰਧੂ ਨੇ ਪੱਤਰਕਾਰ ਨੂੰ ਦੱਸਿਆ ਕਿ ਜਿਸ ਤਰ੍ਹਾਂ ਲੋਕਾਂ ਵਲੋਂ ਉਸ ਨੂੰ ਪਿਆਰ ਦੇ ਕੇ ਨਿਵਾਜਿਆ ਗਿਆ, ਉਸ ਦੇ ਮੱਦੇਨਜ਼ਰ ਉਹ ਦਰਸ਼ਕਾਂ ਦੀਆਂ ਉਮੀਦਾਂ `ਤੇ ਖਰਾ ਉਤਰਨਗੇ।ਨਵ ਸੰਧੂ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿਚ ਬੁਲੰਦੀਆਂ `ਤੇ ਦੇਖ ਕੇ ਜੰਡਿਆਲਾ ਵਾਸੀ ਵੀ ਮਾਣ ਮਹਿਸੂਸ ਕਰ ਰਹੇ ਹਨ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media