ਅੰਮਿ੍ਤਸਰ, 30 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਆਈ.ਏ ਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਜਿਲ੍ਹਾ ਅੰਮਿ੍ਰਤਸਰ ਵਿਚ ਵੱਖ-ਵੱਖ ਸਥਾਨਾਂ `ਤੇ ਅਲੱਗ ਅਲੱਗ ਖੇਡਾਂ ਦੇ ਖਿਡਾਰੀਆਂ-ਖਿਡਾਰਣਾਂ ਨੰੂ ਸਪੋੋਰਟਸ ਵਿੰਗ ਸਕੂਲਾਂ `ਚ ਸਾਲ 2018-19 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਟਰਾਇਲ ਸਪੰਨ ਹੋੋ ਗਏ। 
ਇਹ ਜਾਣਕਾਰੀ ਦਿੰਦਿਆਂ ਗੁਰਲਾਲ ਸਿੰਘ ਰਿਆੜ, ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਟ੍ਰਾਇਲ ਐਥਲੈਟਿਕਸ, ਬਾਸਕਿਟਬਾਲ, ਕਬੱਡੀ, ਬਾਕਸਿੰਗ, ਫੁੱਟਬਾਲ, ਹੈਂਡਬਾਲ, ਕੁਸ਼ਤੀ, ਹਾਕੀ, ਜਿਮਨਾਸਟਿਕ, ਸਾਈਕਲਿੰਗ, ਟੇਬਲ ਟੈਨਿਸ ਦੇ ਖਿਡਾਰੀਆਂ -ਖਿਡਾਰਨਾਂ ਦੇ ਲਏ ਗਏ ਹਨ।ਇਹ ਟ੍ਰਾਇਲ ਉਮਰ ਵਰਗ 14 ਸਾਲ ਤੋੋ ਘੱਟ, 17 ਸਾਲ ਤੋੋ ਘੱਟ ਅਤੇ 19 ਸਾਲ ਤੋੋ ਘੱਟ ਲੜਕੇ ਅਤੇ ਲੜਕੀਆਂ ਦੇ ਲਏ ਗਏ।ਰਿਆੜ ਨੇ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਦਾਖਲ ਡੇਅ ਸਕਾਲਰ ਖਿਡਾਰੀਆਂ ਨੰੂ 100 ਰੁ: ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਰੈਜੀਡੈਸ਼ਅਲ ਖਿਡਾਰੀਆਂ ਨੰੂ 200 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਡਾਈਟ ਅਤੇ ਮੁਫ਼ਤ ਕੋੋਚਿੰਗ ਦਿੱਤੀ ਜਾਵੇਗੀ।ਇਹਨਾਂ ਦੋੋਨਾਂ ਦਿਨਾਂ ਵਿਚ ਕੁੱਲ 225 ਲੜਕੀਆਂ ਅਤੇ 554 ਲੜਕਿਆਂ ਨੇ ਭਾਗ ਲਿਆ।ਉਨ੍ਹਾਂ ਅੱਗੇ ਦੱਸਿਆ ਕਿ ਤੈਰਾਕੀ ਦੇ ਟ੍ਰਾਇਲ 9 ਅਪ੍ਰੈਲ ਨੰੂ ਕਰਵਾਏ ਜਾਣਗੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media