ਧੂਰੀ, 21 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ ਗਊਸ਼ਾਲਾ ਵਿਖੇ ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਧੂਰੀ  ਵਲੋਂ ਪ੍ਰਧਾਨ ਰਮੇਸ਼ ਕੁਮਾਰ ਗਰਗ ਭੋਲਾ ਦੀ ਅਗਵਾਈ ਹੇਠ 6 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ। ਇਸ ਸਮੇਂ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।ਸੰਸਥਾ ਵਲੋਂ ਲੜਕੀਆਂ ਨੂੰ ਘਰੇਲੂ ਲੋੜ ਵਾਲਾ ਸਮਾਨ ਜਿਵੇਂ ਪੇਟੀ, ਟਰੰਕ, ਬੈਡ ਜੋੜੇ, ਮੇਜ਼-ਕੁਰਸੀਆਂ, 11-11 ਸੂਟ, ਪੇਂਟਾਂ-ਸ਼ਰਟਾਂ, ਰਜ਼ਾਈਆਂ, ਗਦੇਲੇ, ਦਰੀਆਂ, ਸਟੀਲ ਦੇ ਭਾਂਡੇ, ਪ੍ਰੈਸਾਂ, ਵਾਲਕਲਾਕ, ਘੜੀਆਂ, ਪਰਸ, ਸੋਨੇ ਦੇ ਕੋੋਕੇ, ਚਾਂਦੀ ਦੀਆਂ ਝਾਂਜਰਾਂ ਤੇ ਬਿਛੁਏ, ਗਲੇ ਦੇ ਸੈਟ ਆਦਿ ਦਾਜ ਵਜੋਂ ਦਿੱਤਾ ਗਿਆ ਅਤੇ ਵਿਦਾਈ ਮੌਕੇ ਮਿਠਾਈ ਤੇ ਫਲ ਵੀ ਦਿੱਤੇ ਗਏ।
ਵਲੋਂ ਪ੍ਰਧਾਨ ਰਮੇਸ਼ ਕੁਮਾਰ ਗਰਗ ਭੋਲਾ ਦੀ ਅਗਵਾਈ ਹੇਠ 6 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ। ਇਸ ਸਮੇਂ ਵਿਸ਼ੇਸ਼ ਤੌਰ `ਤੇ ਪਹੁੰਚ ਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।ਸੰਸਥਾ ਵਲੋਂ ਲੜਕੀਆਂ ਨੂੰ ਘਰੇਲੂ ਲੋੜ ਵਾਲਾ ਸਮਾਨ ਜਿਵੇਂ ਪੇਟੀ, ਟਰੰਕ, ਬੈਡ ਜੋੜੇ, ਮੇਜ਼-ਕੁਰਸੀਆਂ, 11-11 ਸੂਟ, ਪੇਂਟਾਂ-ਸ਼ਰਟਾਂ, ਰਜ਼ਾਈਆਂ, ਗਦੇਲੇ, ਦਰੀਆਂ, ਸਟੀਲ ਦੇ ਭਾਂਡੇ, ਪ੍ਰੈਸਾਂ, ਵਾਲਕਲਾਕ, ਘੜੀਆਂ, ਪਰਸ, ਸੋਨੇ ਦੇ ਕੋੋਕੇ, ਚਾਂਦੀ ਦੀਆਂ ਝਾਂਜਰਾਂ ਤੇ ਬਿਛੁਏ, ਗਲੇ ਦੇ ਸੈਟ ਆਦਿ ਦਾਜ ਵਜੋਂ ਦਿੱਤਾ ਗਿਆ ਅਤੇ ਵਿਦਾਈ ਮੌਕੇ ਮਿਠਾਈ ਤੇ ਫਲ ਵੀ ਦਿੱਤੇ ਗਏ।
ਇਸ ਮੌਕੇ ਚੌਧਰੀ ਰਤਨ ਲਾਲ, ਮਾ. ਭਰਤ ਲਾਲ, ਸੋਨੀ ਧੀਰ, ਭੁਪਿੰਦਰ ਮਿੱਠਾ, ਬੋਬੀ ਗਰਗ, ਅਮਰੀਕ ਸਿੰਘ, ਮਹਿੰਦਰ ਸਿੰਘ, ਅਜਾਦ ਸਿੰਘ, ਵਿਜੈ ਬਾਂਸਲ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਰਜੇਸ਼ ਕੁਮਾਰ, ਰਮੇਸ਼ ਬਿੱਲੂ, ਸੁਰਿੰਦਰ ਸਿੰਦੀ, ਪੱਪਾ ਬਸਾਤੀ ਵਾਲਾ, ਸੁਸ਼ੀਲ ਕੁਮਾਰ, ਮਨੋਹਰ ਲਾਲ ਮੋਹਰੀ, ਸ਼ਿਆਮ ਲਾਲ ਸ਼ਰਮਾ, ਪੰਕਜ ਮਹਿਰਾ, ਡਾ. ਅਸ਼ਵਨੀ ਸ਼ਰਮਾ, ਹਰਗੋਪਾਲ, ਗੁਲਸ਼ਨ ਕੁਮਾਰ, ਓਮ ਪ੍ਰਕਾਸ਼, ਗੋਬਿੰਦ ਰਾਮ, ਹਰਪਾਲ ਸਿੰਘ ਅਤੇ ਸੋਮ ਨਾਥ ਆਦਿ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					