ਅੰਮਿ੍ਤਸਰ, 27 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਨਯੋਗ ਰਾਸ਼ਟਰੀ ਵੁਮੈਨ ਕਮਿਸ਼ਨ ਦੀ ਟੀਮ ਵਲੋ ਕੇਂਦਰੀ ਜੇਲ੍ਹ ਦਾ ਦੌਰਾ
ਕੀਤਾ ਗਿਆ, ਜਿਸ ਵਿੱਚ ਕੌਮੀ ਜਨਾਨਾ ਕਮਿਸ਼ਨ ਦੇ ਮੈਂਬਰ ਮਿਸ ਸੁਖਮਨ ਗਿਰਾਂ ਅਤੇ ਅਲੋਕ ਰਾਵਤ (ਰਿਟਾਇਰਡ ਆਈ.ਏ.ਐਸ) ਅਫਸਰ ਸ਼ਾਮਿਲ ਸਨ।ਇਸ ਟੀਮ ਨਾਲ ਡੀ.ਆਈ.ਜੀ ਜੇਲ੍ਹਾਂ ਫਿਰੋਜਪੁਰ ਸਰਕਲ ਸੁਰਿੰਦਰ ਸਿੰਘ ਸੈਣੀ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲਾ ਮੈਜਿਸਟਰੇਟ ਦਫਤਰ ਦੇ ਨੁਮਾਇੰਦੇ ਵੀ ਸ਼ਾਮਿਲ ਸਨ।ਰਾਸ਼ਟਰੀ ਵੁਮੇਨ ਕਮਿਸ਼ਨ ਦੀ ਟੀਮ ਦਾ ਕੇਂਦਰੀ ਜੇਲ੍ਹ ਅੰਮਿ੍ਰਤਸਰ ਪਹੁੰਚਣ `ਤੇ ਅਰਸ਼ਦੀਪ ਸਿੰਘ ਗਿੱਲ, ਪੀ.ਪੀ.ਐਸ ਸੁਪਰਡੈਂਟ ਜੇਲ੍ਹ ਵਲੋ ਨਿੱਘਾ ਸਵਾਗਤ ਕੀਤਾ ਗਿਆ।ਟੀਮ ਵਲੋ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲਾ ਮੈਜਿਸਟਰੇਟ ਦਫਤਰ ਦੇ ਨੁਮਾਇੰਦਿਆ ਨਾਲ ਜਨਾਨਾ ਵਾਰਡ ਦਾ ਦੌਰਾ ਕੀਤਾ ਗਿਆ।ਟੀਮ ਮੈਬਰਾਂ ਵਲੋ ਜਨਾਨਾ ਹਾਤਿਆਂ ਦੀ ਸਾਫ-ਸਫਾਈ ਅਤੇ ਹੋਰ ਸਹੂਲਤਾਂ ਸਬੰਧੀ ਇੰਸਪੈਕਸ਼ਨ ਕੀਤੀ ਗਈ।ਅਰਸ਼ਦੀਪ ਸਿੰਘ ਗਿੱਲ, ਸੁਪਰਡੈਂਟ ਜੇਲ੍ਹ ਵਲੋਂ ਟੀਮ ਮੈਬਰਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਕਲੀਨਿਕ, ਬੱਚਿਆ ਦੀ ਕਰੈਚ, ਲਾਇਬਰੇਰੀ, ਵੋਕੇਸ਼ਨਲ ਟਰੇਨਿੰਗ ਕੇਂਦਰ, ਮੈਡੀਟੇਸ਼ਨ-ਕਮ ਯੋਗਾ ਕੇਂਦਰ ਅਤੇ ਈ-ਪਰੀਜਨਕਾਲ ਸਿਸਟਮ ਆਦਿ ਦੀ ਕਾਰਜ-ਪ੍ਰਣਾਲੀ ਸਬੰਧੀ ਜਾਣੂ ਕਰਵਾਇਆ।ਅਸ਼ੋਕ ਰਾਵਤ ਵਲੋਂ ਜਨਾਨਾ ਵਾਰਡ ਵਿੱਚ ਬਿਊਟੀ ਸੈਲੂਨ (ਪਾਰਲਰ) ਦਾ ਉਦਘਾਟਨ ਕਰਵਾਇਆ ਗਿਆ।ਟੀਮ ਮੈਂਬਰਾਂ ਵਲੋ ਜਨਾਨਾ ਬੰਦੀਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਅਤੇ ਇਹਨਾਂ ਦਾ ਜਲਦ ਹੱਲ ਕਰਨ ਸਬੰਧੀ ਭਰੋਸਾ ਦਿੱਤਾ।ਟੀਮ ਵਲੋਂ ਵਿਦੇਸ਼ੀ ਬੰਦੀ ਔਰਤਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਦੇ ਕੇਸ ਸਬੰਧੀ ਸੁਪਰਡੈਂਟ ਜੇਲ ਪਾਸੋ ਡਿਟੇਲਡ ਜਾਣਕਾਰੀ ਲਈ ਗਈ।ਟੀਮ ਮੈਂਬਰਾਂ ਨੇ ਜਨਾਨਾ ਵਾਰਡ ਵਿੱਚ ਕੰਮ ਕਰ ਰਹੇ ਵੱਖ-ਵੱਖ ਐਨ.ਜੀ.ਓ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਜਿਹੇ ਕੰਮਾਂ ਦੀ ਸ਼ਲਾਘਾ ਕੀਤੀ।ਆਰਟ ਆਫਲਿਵਿੰਗ ਐਨ.ਜੀ.ਓ ਵਲੋ ਸਿਖਾਏ ਜਾਂਦੇ ਯੋਗਾ ਸਬੰਧੀ ਕੁੱਝ ਬੰਦੀ ਔਰਤਾਂ ਨੇ ਟੀਮ ਮੈਂਬਰਾਂ ਦੇ ਸਾਹਮਣੇ `ਹੈਪੀਯੋਗਾ` ਦੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ।ਕਮਿਸ਼ਨ ਮੈਂਬਰਾਂ ਵਲੋ ਜਨਾਨਾਂ ਵਾਰਡ ਵਿੱਚ ਬੰਦੀ ਔਰਤਾਂ ਨੂੰ ਮੁਹੱਈਆ ਕਰਵਾਈ ਜਾਂਦੀਆਂ ਸਿਹਤ ਸੇਵਾਵਾਂ, ਕਾਨੂੰਨੀ ਸੇਵਾਵਾਂ, ਮਨੋਰੰਜਨ ਅਤੇ ਵਿੱਦਿਅਕ ਸੇਵਾਵਾਂ ਸਬੰਧੀ ਅਤੇ ਜਨਾਨਾ ਵਾਰਡ ਦੀ ਕਾਰਜ ਪ੍ਰਣਾਲੀ ਸਬੰਧੀ ਜੇਲ੍ਹ ਅਧਿਕਾਰੀਆਂ ਦੀ ਤਾਰੀਫ ਕੀਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media