
ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਵੱਖ-ਵੱਖ ਖੇਡਾਂ ਦੇ ਜੋਨ ਟੂਰਨਾਮੈਂਟ ਲਈ ਵੱਖ-ਵੱਖ ਸਕੂਲਾਂ ਦੇ ਨਿਯਮ ਬਣਾਏ ਗਏ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡਾਂ ਵਿੱਚ ਕਬੱਡੀ, ਬੇਸਬਾਲ ਅਤੇ ਕੁਸ਼ਤੀ ਅੰਤਰ-14,17,19 ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆ।ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਲਾਲ ਸਿੰਘ ਬਸਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਤਾਨੀਆ ਦੀਆਂ ਟੀਮਾਂ ਪਹੁੰਚੀਆ।ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਗੁਲਾਬਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਤਾਨੀਆ, ਸਰਕਾਰੀ ਹਾਈ ਸਕੂਲ ਭਾਗੂ ਨੇ ਅੰਤਰ-14 ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਨੇ”-17,19 ਦੀਆਂ ਟੀਮਾਂ ਵਿੱਚ ਭਾਗ ਲਿਆ। ਕਬੱਡੀ ਅੰਤਰ-14 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਲਤਾਨੀਆ, ਸਰਕਾਰੀ ਹਾਈ ਸਕੂਲ ਭਾਗੂ ਵਿੱਚ ਪਹਿਲੇ ਮੈਚ ਦਾ ਉਦਘਾਟਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਨੇ ਕੀਤਾ ਅਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਹਿਚਾਨ ਕੀਤੀ।ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 155 ਬੱਚੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ।ਇਹ ਪਹਿਲੀ ਵਾਰ ਹੈ ਕਿ ਖਾਲਸਾ ਸਕੂਲ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਵੱਖ-ਵੱਖ ਟੀਮਾਂ ਵਿੱਚ ਐਂਟਰੀਆ ਕਰਵਾਈਆ।ਕ੍ਰਿਕਟ, ਨੈੱਟਬਾਲ, ਬਾਸਕਿਟ-ਬਾਲ, ਵਾਲੀਬਾਲ, ਕੁਸ਼ਤੀ, ਜੁਡੋ, ਤਾਇਕਵਾਂਡੋ, ਗੱਤਕਾ,ਸਰਕਲ ਕਬੱਡੀ, ਵੁਸ਼ੂ, ਤੀਰ ਅੰਦਾਜ਼ੀ, ਬੇਸਬਾਲ ਅਤੇ ਬਾਕਸਿੰਗ ਗੇਮਾਂ ਵਿੱਚ ਬੱਚੇ ਭਾਗ ਲੈ ਰਹੇ ਹਨ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਸਾਡੇ ਸਕੂਲ ਦੀਆਂ ਸਾਰੀਆ ਟੀਮਾਂ ਜੋਨ ਵਿੱਚੋਂ ਵੱਡੀ ਜਿੱਤ ਪ੍ਰਾਪਤ ਕਰਨਗੀਆ।ਕਿਉਂਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਦਾ ਅਭਿਆਸ ਸਾਲ ਦੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਨਗਰਾਨੀ ਹੇਠ ਹੋ ਰਿਹਾ ਹੈ।
Punjab Post Daily Online Newspaper & Print Media