ਪੱਟੀ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਬਲਵਿੰਦਰ ਸਿੰਘ ਚੂਸਲੇਵੜ ਸਰਕਾਰੀ ਐਲੀਮੈਂਟਰੀ ਸਕੂਲ ਕਮੇਟੀ ਦੇ ਚੇਅਰਮੈਨ ਬਣਾਏ ਗਏ ਹਨ।ਆਪਣੀ ਇਸ ਨਿਯੁਕੱਤੀ ਉਪਰੰਤ ਬਲਵਿੰਦਰ ਸਿੰਘ ਚੂਸਲੇਵੜ ਨੇ ਕਿਹਾ ਕਿ ਸਕੂਲ ਦੀ ਬੇਹਤਰੀ ਲਈ ਭਵਿੱਖ ਵਿੱਚ ਜੋ ਵੀ ਕੰਮ ਉਲੀਕੇ ਜਾਣਗੇ, ਉਨ੍ਹਾ ਨੂੰ ਸੁੱਚਜੇ ਢੱਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਸਕੂਲ ਅਤੇ ਬੱਚਿਆਂ ਦੀ ਪੜਾਈ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਚੇਅਰਮੈਨ ਪ੍ਰਮਜੀਤ ਸਿੰਘ, ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਮਾਸਟਰ ਬਲਦੇਵ ਸਿੰਘ, ਨਰਿੰਦਰ ਸਿੰਘ ਚੂਸਲੇਵੜ, ਕੁਲਦੀਪ ਸਿੰਘ ਬੋਪਾਰਾਏ ਹੈਡ ਟੀਚਰ, ਮਨਜਿੰਦਰ ਸਿੰਘ ਅਤੇ ਜਿੳੇੁਣ ਸਿੰਘ ਆਦਿ ਨੇ ਬਲਵਿੰਦਰ ਸਿੰਘ ਚੂਸਲੇਵੜ ਨੂੰ ਇਸ ਨਿਯੁੱਕਤੀ ਤੇ ਵਧਾਈ ਦਿੱਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media