Sunday, March 22, 2026

ਗੁਰ-ਮਰਿਯਾਦਾ ਨੂੰ ਬਚਾਉਣ ਬਦਲੇ ਪੈ ਰਹੇ ਮੁਕੱਦਮਿਆਂ ਦਾ ਸਿਆਸੀ ਤੇ ਕਾਨੂੰਨੀ ਜਵਾਬ ਦਿਆਂਗੇ- ਜੀ.ਕੇ

PPN09081411
ਨਵੀਂ ਦਿੱਲੀ, 9 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂੰਨਾਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੀ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਪਾਰਟੀ ਦਫ਼ਤਰ ‘ਚ ਹੋਈ। ਪੰਜਾਬ ‘ਚ ਤਲਵੰਡੀ ਸਾਬੋ ਅਤੇ ਪਟਿਆਲਾ ਸੀਟ ਤੇ ਹੋ ਰਹੀਆਂ ਜਿਮਣੀ ਚੋਣਾਂ ‘ਚ ਦਿੱਲੀ ਇਕਾਈ ਦੇ ਕਾਰਕੂੰਨਾਂ, ਅਹੁਦੇਦਾਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਦੀ ਹਿਮਾਇਤ ਲਈ ਚਾਲੇ ਪਾਉਣ ਦਾ ਜੀ.ਕੇ. ਵਲੋਂ ਇਸ ਮੌਕੇ ਹੁਕਮ ਦਿੱਤਾ ਗਿਆ। ਦਿੱਲੀ ਕਮੇਟੀ ਵੱਲੋਂ ਸੰਗਤਾਂ ਲਈ ਕੀਤੇ ਜਾ ਰਹੇ ਲੋਕ ਭਲਾਈ ਅਤੇ ਧਰਮ ਪ੍ਰਚਾਰ ਦੇ ਕਾਰਜਾਂ ਬਾਰੇ ਕਾਰਕੁੰਨਾਂ ਨੂੰ ਜਾਣੂੰ ਕਰਵਾਉਂਦੇ ਹੋਏ ਜੀ.ਕੇ. ਨੇ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਅਤੇ ਹੋਰ ਆਗੂਆਂ ਖਿਲਾਫ ਦਿੱਲੀ ਪੁਲਿਸ ਵੱਲੋਂ ਢਾਈ ਸਾਲ ਦੇ ਬਾਅਦ ਬਾਲਾ ਸਾਹਿਬ ਹਸਪਤਾਲ ਸੰਬਧਿਤ ਕਾਯਮ ਕੀਤੇ ਗਏ ਮੁਕਦਮਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਉਸ ਘਟਨਾ ਦਾ ਵੇਰਵਾ ਕਾਰਕੂੰਨਾਂ ਨੂੰ ਦਿੰਦੇ ਹੋਏ ਦੱਸਿਆ ਕਿ ਜਦੋ ਗੁਰਦੁਆਰਾ ਬਾਲਾ ਸਾਹਿਬ ‘ਚ ਸੰਗਤਾਂ ਨੂੰ ਹਵਨ ਆਦਿਕ ਕਰਕੇ ਬੀ.ਐਲ. ਕਪੂਰ ਗਰੂਪ ਵੱਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਮੌਜੂਦਗੀ ‘ਚ ਗੁਰਮਰਿਯਾਦਾ ਦੇ ਘਾਣ ਹੋਣ ਦਾ ਪਤਾ ਚਲਿਆ ਤੇ ਗੁਰੂ ਦੇ ਸਿੰਘਾ ਵਿਚ ਰੋਸ਼ ਪੈਦਾ ਹੋ ਗਿਆ। ਜੀ.ਕੇ. ਨੇ ਸਵਾਲ ਕੀਤਾ ਕਿ ਅਗਰ ਗੁਰੂ ਕੀ ਸੰਗਤ ਨੇ ਗੁਰਮਰਿਯਾਦਾ ਦੀ ਰੱਖਿਆ ਤੇ ਕਾਰਸੇਵਾ ਵਾਲੇ ਬਾਬਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੇ ਸੁਪਣਿਆ ਦੇ ਹਸਪਤਾਲ ਨੂੰ ਨਿਜੀ ਹੱਥਾ ‘ਚ ਜਾਣ ਤੋਂ ਰੋਕਣ ਲਈ ਵਿਰੋਧ ਕੀਤਾ ਤੇ ਕਿ ਸੰਗਤ ਦੇ ਉਨ੍ਹਾਂ ਬੰਦਿਆਂ ਤੇ ਦੰਗਾ ਕਰਨ ਜਾਂ ਡਕੈਤੀ ਮਾਰਣ ਦੇ ਮੁਕਦਮੇ ਕਾਯਮ ਕਰਨਾ ਠੀਕ ਹੈ? ਉਨ੍ਹਾਂ ਕਿਹਾ ਕਿ ਡਕੈਤੀ ਦੇ ਮੁਕਦਮੇ ਸਰਨਾ ਭਰਾਵਾਂ ਵੱਲੋਂ ਪਾਏ ਜਾਣ ਤੋਂ ਬਾਅਦ ਕਿ ਇਹ ਲੋਕ ਆਪਣੇ ਆਪ ਨੂੰ ਪੰਥਕ ਆਗੂ ਕਹਿਲਵਾਉਣ ਦੇ ਕਾਬਿਲ ਹਨ? ਜੀ.ਕੇ. ਨੇ ਦਿੱਲੀ ਦੀ ਸੰਗਤ ਨੂੰ ਬਾਲਾ ਸਾਹਿਬ ਹਸਪਤਾਲ ਛੇਤੀ ਹੀ ਚਾਲੂ ਕਰਨ ਦਾ ਭਰੋਸਾ ਦੇਣ ਦੇ ਨਾਲ ਹੀ ਇਨ੍ਹਾਂ ਮੁਕਦਮਿਆਂ ਦੇ ਨਿਪਟਾਰੇ ਲਈ ਕਾਨੂੰਨੀ ਅਤੇ ਸਿਆਸੀ ਪਹਿਲਕਦਮੀ ਕਰਨ ਦੇ ਵੀ ਸੰਕੇਤ ਦਿੱਤੇ।
ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਰਨਾ ਭਰਾਵਾਂ ਨੂੰ ਇਸ ਮੌਕੇ ਬਾਲਾ ਸਾਹਿਬ ਹਸਪਤਾਲ ਦੀ ਡੀਲ ਦੇ ਬਦਲੇ ਫਾਰਮ ਹਾਉਸ ਖਰੀਦਨ ਦੇ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤੇ ਸਿਰਸਾ ਖਿਲਾਫ ਮਾਨਹਾਨੀ ਦਾ ਮੁਕਦਮਾ ਦਰਜ ਕਰਨ ਦੀ ਵੀ ਚੁਨੌਤੀ ਦਿੱਤੀ। ਇਸ ਮੌਕੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਸ਼੍ਰੌਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅੰਨਦ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਗੁਰਬਖਸ਼ ਸਿੰਘ ਮੌਂਟੂ ਸ਼ਾਹ, ਸਮਰਦੀਪ ਸਿੰਘ ਸੰਨੀ, ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ ਸਣੇ ਸੈਂਕੜੇ ਕਾਰਕੂੰਨ ਮੌਜੁਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply