Monday, October 12, 2026

`ਵਰਲਡ ਸਕਲਪਚਰ ਡੇਅ` ਮੌਕੇ ਆਰਟ ਗੈਲਰੀ `ਚ ਲਗਾਈ ਮੂਰਤੀਕਲਾ ਪ੍ਰਦਰਸ਼ਨੀ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਰਲਡ ਸਕਲਪਚਰ ਡੇਅ` ਮੌਕੇ ਅੱਜ ਸਥਾਨਕ ਆਰਟ ਗੈਲਰੀ ਵਿਖੇ ਮੂਰਤੀਕਲਾ ਦੀ PPN2904201805ਪ੍ਰਦਰਸ਼ਨੀ ਦੇ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਵਿਸ਼ੇਸ਼ ਮਹਿਮਾਨ ਮੋਹਿੰਦਰਜੀਤ ਸਿੰਘ ਆਰਕਿਟੈਕਟ ਨੇ ਕੀਤਾ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਆਤਏ ਮਹਿਮਾਨਾਂ ਨੂੰ `ਜੀ ਆਇਆ` ਆਖਿਆ।
ਆਰਟ ਗੈਲਰੀ ਦੇ ਜਨਰਲ ਸੈਕਟਰੀ ਡਾ. ਏ. ਐਸ ਚਮਕ ਨੇ ਦੱਸਿਆ ਹੈ ਕਿ ਇਸ ਮੂਰਤੀਕਲਾ ਪ੍ਰਦਰਸ਼ਨੀ ਹੈ ਵਿੱਚ ਜਿੰਨਾ ਮੂਰਤੀਕਾਰਾਂ ਦੀਆਂ ਕਲਾਕ੍ਰਿਤਾਂ ਲੋਕਾਂ ਦੇ ਰੂਬਰੂ ਕੀਤੀਆਂ ਗਈਆਂ ਉਨਾਂ ਵਿੱਚ ਸ਼ਿਵਦੇਵ ਸਿੰਘ, ਓ.ਪੀ ਵਰਮਾ, ਨਰਿੰਦਰ ਸਿੰਘ, ਗੁਰਿੰਦਰ ਮਕਨਾ, ਸਰੋਜ ਸ਼ਰਮਾ, ਭਾਰਤੀ ਮਲਹੋਤਰਾ, ਰਜੇਸ਼ ਮਲਹੋਤਰਾ, ਸ਼ੁਭਾ ਮਹਾਜਨ, ਸੁਰਕਸ਼ਾ, ਸ਼ੈਲੀ, ਕਮਲਜੀਤ ਕੌਰ, ਸ਼ਵੇਤਾ ਮਹਿਰਾ, ਕਵਲਦੀਪ ਕੋਰ, ਗੁਰਪ੍ਰੀਤ ਕੌਰ, ਸੰਦੀਪ ਕੋਰ, ਤੇਗਬੀਰ ਸਿੰਘ, ਮਨਿੰਦਰ ਸਿੰਘ, ਨਿਵੇਦਿਤਾ ਸ਼ਰਮਾ, ਅਮਨ, ਨਾਨਕ ਸਿੰਘ, ਗੁਰਸ਼ਰਨ ਕੌਰ, ਟੀਨਾ ਸ਼ਰਮਾ, ਇੰਦਰਪੀ੍ਰਤ ਕੌਰ, ਭਾਵਨਾ ਗਰਗ, ਹਰਪ੍ਰੀਤ ਸਿੰਘ, ਜਯਦੀਪ ਸਿੰਘ, ਨਵਦੀਪ ਸਿੰਘ, ਹਰਵਿੰਦਰ ਸਿੰਘ, ਦੀਪਕ ਭੱਬੀ ਤੇ ਗੋਰੀ ਆਦਿ ਸ਼ਾਮਲ ਹਨ।ਚਮਕ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਆਯੌੋਜਤ ਕਰਨ ਦਾ ਸਿਹਰਾ ਪ੍ਰਸਿੱਧ ਮੂਰਤੀਕਾਰ ਨਰਿੰਦਰ ਸਿੰਘ ਨੂੰ ਜਾਂਦਾ ਹੈ, ਜਿੰਨਾ ਦੀ ਟੀਮ ਸਦਕਾ ਇਹ ਉਪਰਾਲਾ ਕੀਤਾ ਗਿਆ ਹੈ।
ਮੂਰਤੀਕਾਰਾਂ ਵਲੋਂ ਬਹੁਤ ਹੀ ਮਿਹਨਤ ਤੇ ਲਗਨ ਨਾਲ ਬਣਾਈਆਂ ਗਈਆਂ ਕਲਾਕ੍ਰਿਤਾਂ ਦੀ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜਰ ਕਲਾ ਪ੍ਰੇਮੀਆਂ ਨੇ ਖੂਬ ਸਰਾਹਣਾ ਕੀਤੀ।ਇਸ ਸਮੇਂ ਵਿਸ਼ੇਸ਼ ਤੌਰ `ਤੇ ਪੁੱਜੇ ਉਘੇ ਮੂਰਤੀਕਾਰ ਡਾ. ਵਿਸ਼ਾਲ ਭਟਨਾਗਰ ਚੰਡੀਗੜ ਅਤੇ ਡਾ. ਹਰਵਿੰਦਰ ਸਿੰਘ ਨੂੰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਮਹਿੰਦਰਜੀਤ ਸਿੰਘ ਆਰਕੀਟੈਕਟ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤਜਿੰਦਰ ਛੀਨਾ, ਕੁਲਵੰਤ ਗਿੱਲ, ਨਰਿੰਦਰਜੀਤ ਸਿੰਘ ਆਰਕੀਟੈਕਟ, ਸੀ.ਐਸ ਬੱਗਾ, ਰਮੇਸ਼ ਕੁਮਾਰ ਵਰਮਾ, ਡਾ.ਪੀ.ਐਸ ਗਰੋਵਰ, ਮੇਜਰ ਮਨਮੋਹਨ ਸਿੰਘ, ਧਰਮਿੰਦਰ ਸ਼ਰਮਾ, ਗੋਪਾਲ ਕਰੋੜੀਵਾਲ, ਨਰਿੰਦਰ ਕੁਮਾਰ ਖੰਨਾ, ਡਾ.ਕੇ.ਐਸ ਮਨਚੰਦਾ ਆਦਿ ਮੌਜ਼ੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply