ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਥਾਣਾ ਰੋਡ ਵਿਖੇ ਜਗਸੀਰ ਸਿੰਘ ਨੰਬਰਦਾਰ ਵਾਲੀ ਗਲੀ ਵਿੱਚ ਸਵੇਰੇ 6.00 ਵਜੇ ਟਰਾਂਸਫਾਰਮ ਵਿੱਚ ਖਰਾਬੀ ਕਾਰਨ ਬਿਜਲੀ ਚਲੀ ਗਈ।ਜਿਸ ਨੂੰ ਠੀਕ ਕਰਨ ਲਈ ਲਾਈਨਮੈਨ ਮਹਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਜਸਮੇਰ ਸਿੰਘ ਆਏ।ਲਾਈਨਮੈਨ ਮਹਿੰਦਰ ਸਿੰਘ ਬਿਜਲੀ ਠੀਕ ਕਰਨ ਲਈ ਜਿਓਂ ਹੀ ਟਰਾਂਸਫਾਰਮ ਉਪਰ ਚੜ੍ਹਿਆ ਤਾਂ ਉਸ ਨੂੰ ਆਚਨਕ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ ਉਪਰ ਡਿੱਗ ਕੇੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਉਸ ਨੂੰ ਤਰੰੁਤ ਸਿਵਲ ਹਸਪਤਾਲ ਭੀਖੀ ਵਿਖੇ ਦਾਖਲ ਕਰਵਇਆ ਗਿਆ, ਇਥੋਂ ਲਾਈਨਮੈਨ ਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media