ਭੀਖੀ, 22 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਨੈਸ਼ਨਲ ਕਾਲਜ ਭੀਖੀ ਦੇ ਬੀ.ਏ ਭਾਗ ਪਹਿਲਾ (ਸਮੈਸਟਰ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ।ਨੈਸ਼ਨਲ ਕਾਲਜ ਕਮੇਟੀ ਪ੍ਰਧਾਨ ਹਰੰਬਸ ਦਾਸ ਬਾਵਾ ਅਤੇ ਪਿੰ੍ਰਸੀਪਲ ਸਤਿੰਦਰਪਾਲ ਸਿੰਘ ਢਿਲੋਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਉਨਾਂ ਨੇ ਦੱਸਿਆ ਕਿ ਪਰਮਜੀਤ ਕੌਰ ਨੇ 73.45 ਪ੍ਰਤੀਸ਼ਤ, ਗੁਰਵਿੰਦਰ ਕੌਰ ਨੇ 71.45 ਪ੍ਰਤੀਸ਼ਤ, ਕਰਮਜੋਤ ਕੌਰ ਨੇ 70.15 ਪ੍ਰਤੀਸ਼ਤ, ਰਮਨਪ੍ਰੀਤ ਕੌਰ ਨੇ 70 ਪ੍ਰ੍ਰਤੀਸ਼ਤ, ਅਰਸ਼ਦੀਪ ਬਾਵਾ ਨੇ 67.45 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ।ਪ੍ਰਿੰਸੀਪਲ ਢਿਲੋਂ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਜਿੰਦਗੀ `ਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …