Thursday, March 5, 2026

ਸੁਧਾਰਾਂ ਨਾਲ ਨਵੀ ਦਿੱਖ `ਚ ਨਜ਼ਰ ਆਉਣਗੀਆਂ ਯੂਨੀਵਰਸਿਟੀ ਦੀਆਂ ਕੈਨਟੀਨਾਂ ਤੇ ਮੈਸਾਂ

ਅੰਮ੍ਰਿਤਸਰ, 25 ਜੂਨ  (ਪੰਜਾਬ ਪੋਸਟ ਸੁਖਬੀਰ ਸਿੰਘ ਖੁਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵੱਖ ਵੱਖ ਕੰਨਟੀਨਾਂ ਅਤੇ ਕੈਫੇਟੇਰੀਆਂ ਦੇ ਸਟੈਰਡ ਦਾ PPN2506201806ਫਰਨੀਚਰ ਅਤੇ ਉਚ ਪੱਧਰ ਦੀ ਸਫਾਈ ਨਾ ਰੱਖਣ ਵਾਲਿਆ ਦੀ ਖੈਰ ਨਹੀਂ ਅਤੇ ਹੁਣ ਖਾਣੇ ਦੀ ਪੌਸ਼ਟਿਕਤਾ ਨਾਲ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ।1 ਜੁਲਾਈ ਤੋਂ ਜਿੰਨ੍ਹਾਂ ਨੂੰ ਨਵੀਂਆਂ ਅਲਾਟਮੈਂਟਾ ਹੋਣੀਆਂ ਹਨ ਉਨ੍ਹਾਂ ਨੂੰ ਕਮੇਟੀ ਵੱਲੋਂ ਸੁਝਾਏ ਸੁਝਾਵਾਂ ਨੂੰ ਵੀ ਅਮਲ ਵਿਚ ਲਿਆਉਣਾ ਪਵੇਗਾ। ਜੇ ਕਿਤੇ ਗੜਬੜ ਨਜ਼ਰ ਆਈ ਤਾਂ ਉਨ੍ਹਾਂ ਪਹਿਲੀ ਵਾਰ ਵਾਰਨਿੰਗ, ਦੂਜੀ ਵਾਰ 1000 ਰੁਪਏ ਜੁਰਮਾਨਾਂ, ਤੀਜੀ ਵਾਰ 2000 ਅਤੇ ਚੌਥੀ ਵਾਰ 5000 ਦਾ ਜੁਰਮਾਨਾ ਵਸੂਲਿਆ ਜਾਵੇਗਾ। ਜੇ ਫਿਰ ਵੀ ਸੁਧਾਰ ਨਹੀਂ ਹੁੰਦਾ ਤਾਂ ਫਿਰ ਅਲਾਟਮੈਂਟ ਰੱਦ ਵੀ ਹੋ ਸਕਦੀ ਹੈ।ਇਨ੍ਹਾਂ ਹੀ ਨਹੀਂ ਕਮੇਟੀ ਵੱਲੋ ਦੱਸੇ ਗਏ ਰੇਟਾਂ ਤੋ ਵੱਧ ਪੈਸਾ ਵੀ ਵਸੂਲ ਨਹੀਂ ਕਰ ਸਕਦੇ।ਫਰਨੀਚਰ ਦਾ ਵੀ ਨਮੂਨਾਂ ਕਮੇਟੀ ਵੱਲੋ ਦਿੱਤਾ ਗਿਆ ਹੈ।ਇਸ ਤੋ ਇਲਾਵਾ ਕੰਨਟੀਨ ਦੇ ਨੇੜੇ ਜਿੰਨ੍ਹਾਂ ਵੀ ਕੱਚਾ ਥਾਂ ਹੋਵੇਗਾ, ਉਸ ਨੁੰ ਪੱਕਾ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੋਵੇਗੀ।ਖਾਣੇ ਦਾ ਮਿਆਰ ਉਚ ਪੱਧਰ ਦਾ ਰੱਖਣ ਲਈ ਜ਼ੋ ਵਸਤਾ ਵਰਤੋ ਵਿਚ ਲਿਅੰਾਦੀਆਂ ਜਾਣੀਆਂ ਹਨ ਉਹ ਵੀ ਘਟੀਆ ਪਧਰ ਦਾ ਨਹੀਂ ਹੋ ਸਕਦਾ।ਯੂਨੀਵਰਸਿਟੀ ਅਥਾਰਟੀ ਦੇ ਧਿਆਨ ਵਿੱਚ ਅਇਆ ਸੀ ਕਿ ਮੈਂਸਾ, ਕੰਨਟੀਨਾਂ ਅਤੇ ਕੈਫਿਆਂ `ਚ ਖਾਣ ਵਾਲੀਆਂ ਚੀਜ਼ਾਂ ਦਾ ਸਟੈਂਰਡ ਨਹੀਂ ਰੱਖਿਆ ਜਾ ਰਿਹਾ ਜਿਸ ਕਰਕੇ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ਼. ਡਾ. ਜ਼ਸਪਾਲ ਸਿੰਘ ਸੰਧੂ ਦੀਆਂ ਸਖਤ ਹਦਾਇਤਾਂ ਤੇ ਪਹਿਲਾ ਹੀ ਕੰਨਟੀਨਾਂ, ਮੈਸਾਂ ਅਤੇ ਕੈਫੇ ਲੈਣ ਵਾਲਿਆ ਨੂੰ ਸੁਚੇਤ ਕਰ ਦਿਤਾ ਗਿਆ ਹੈ।ਇਹ ਵੀ ਕਿਹਾ ਹੈ ਕਿ ਚੰਗਾ ਕੰਮ ਕਰਨ ਵਾਲਿਆ ਨੂੰ ਤਿੰਨ ਸਾਲ ਲਗਾਤਾਰ ਕੰਮ ਮਿਲਦਾ ਰਹੇਗਾ।ਇਸ ਤੋਂ ਪਹਿਲਾ ਸਿਰਫ ਇਕ ਸਾਲ ਲਈ ਹੀ ਠੇਕਾ ਮਿਲਦਾ ਸੀ।ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਵਿਚ ਕੁਲ 9 ਮੈਂਸਾਂ ਹਨ ਜਦੋਂ ਕਿ ਕੰਨਟੀਨਾਂ ਅਤੇ ਕੇਫਿਆ ਦੀ ਗਿਣਤੀ 12 ਹੈ। ਵਿਦਿਆਰਥੀ ਕਲਾਸਾਂ ਤੋ ਇਥੇ ਜਿਅਦਾ ਬੈਠਣਾ ਪੰਸਦ ਕਰਦੇ ਹਨ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਤਾਜੀਆਂ ਕਰਦੇ ਹਨ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਕਿਹਾ ਹੈ ਖਾਣੇ ਦੇ ਮਾਮਲੇ ਵਿਚ ਕੋਈ ਵੀ ਸਮਝੋਤਾ ਨਹੀਂ ਕੀਤਾ ਜਾਵੇਗਾ।ਸਾਫ ਸਫਾਈ ਤੋ ਇਲਾਵਾ ਇੰਨ੍ਹਾਂ ਕੰਨਟੀਨਾਂ ਵਿਚ ਕੰਮ ਕਰਨ ਵਾਲੇ ਇਕੋ ਹੀ ਵਰਦੀ ਪਾੳਣਗੇ ਅਤੇ ਉਨ੍ਹਾਂ ਨੂੰ ਵੀ ਆਪਣੀ ਸਫਾਈ ਦਾ ਖਾਸ ਧਿਆਨ ਰੱਖਣਾ ਪਵੇਗਾ।ਕਿਸੇ ਤਰ੍ਹਾਂ ਦੀ ਵੀ ਮਿਲਾਵਟ ਸਹਿਣ ਨਹੀਂ ਕੀਤੀ ਜਾਵੇਗੀ।ਉੁਨ੍ਹਾਂ ਕਿਹਾ ਕਿ 22 ਜੂਨ ਤਕ ਕੁੁਟੇਸ਼ਨਾਂ ਮੰਗੀਆਂ ਗਈਆਂ ਸਨ।ਜਿਹੜੇ ਸਫਲ ਕੁਟੇਸ਼ਨ ਕਰਤਾ ਹੋਣਗੇ ਉਨ੍ਹਾਂ ਨੂੰ ਅਲਾਟਮੈਂਟ ਕਰ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਜੋ ਰੇਟ ਕਮੇਟੀ ਵਿਚ ਦਰਸਾਏ ਗਏ ਹਨ ਉਹ ਹੀ ਵਿਦਿਆਰਥੀਆਂ ਤੋਂ ਲਏ ਜਾ ਸਕਣਗੇ।ਇਹ ਪੇਮੈਂਟ ਵੀ ਉਹ ਆਪਣੇ ਸਮਾਰਟ ਕਾਰਡ ਰਾਹੀਂ ਹੀ ਅਦਾ ਕਰਨਗੇ।ਇਸ ਦੇ ਲਈ ਪ੍ਰਬੰਧ ਕਰ ਲਏ ਗਏ ਹਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply