ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਐਸ.ਸੀ ਵਿਦਿਆਰਥੀਆਂ ਤੋਂ ਵਸੂਲੀਆਂ ਜਾ ਰਹੀਆਂ ਨਜ਼ਾਇਜ਼ ਫੀਸਾਂ ਦਾ ਬਾਈਕਾਟ ਕਰਵਾਉਣ ਸੁਬੰਧੀ ਸਟੂਡੈਂਟ ਯੂਨੀਅਨ ਵਲੋਂ ਵਿਸੇਸ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 10 ਜੁਲਾਈ ਨੂੰ ਜਾਰੀ ਪੱਤਰ ਰਾਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ ਸੀ ਵਿਦਿਆਰਥੀਆਂ ਦੀਆਂ ਪੂਰੀ ਫੀਸ ਮੁਆਫ ਕੀਤੀ ਹੈ, ਪਰ ਰਜਿੰਦਰਾ ਕਾਲਜ਼ ‘ਚ ਐਸ.ਸੀ ਵਿਦਿਆਰਥੀਆਂ ਤੋਂ 8,868 ਤੋਂ 12,138 ਤੱਕ ਪੂਰੀ ਫੀਸ ਵਸੂਲੀ ਜਾ ਰਹੀ ਹੈ।ਆਗੂ ਸੰਗੀਤਾ ਰਾਣੀ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਫੀਸ਼ ਨਜਾਇਜ਼ ਹੈ।ਉਨ੍ਹਾਂ ਨਜ਼ਾਇਜ਼ ਫੀਸਾਂ ਅਤੇ ਜਨਰਲ ਵਿਦਿਆਰਥੀਆਂ ਤੋਂ 2400 ਰੁਪਏ ਵਸੂਲੇ ਜਾ ਰਹੇ ਪੀ.ਟੀ.ਏ ਫੰਡ ਦਾ ਬਾਈਕਾਟ ਕਰਨ ਅਤੇ 17 ਜੁਲਾਈ ਨੂੰ ਕਾਲਜ਼ ਦੇ ਗੇਟ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ।ਇਸ ਮੌਕੇ ਰਜਨਪ੍ਰੀਤ ਕੌਰ, ਜੋਤੀ, ਅਮਰ, ਸੋਮਜੀਤ, ਸਪਨਾ, ਗੁਰਮੇਲ, ਰਮਨ, ਹਰਮਨ, ਮਨਜਿੰਦਰ, ਜਤਿੰਦਰ, ਹਰਵਿੰਦਰ ਆਦਿ ਮੌਜ਼ੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media