ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੌਕ ਪ੍ਰਾਗਦਾਸ ਅੰਮ੍ਰਿਤਸਰ ਵਿਖੇ ਮਿਤੀ 26-7-2018 ਨੂੰ ਬੱਚਿਆਂ ਲਈ ਸੜਕ ਸੁਰੱਖਿਆ ਅਤੇ ਟਰੈਫਿਕ ਜਾਗਰੂਕਤਾ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ।ਪੁਲਿਸ ਅਧਿਕਾਰੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਹਵਾਲਦਾਰ ਬਲਵੰਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਦੱਸਿਆ ਗਿਆ ਕਿ ਸਾਨੂੰ ਵਾਹਣ ਚਲਾਉਂਦੇ ਸਮੇਂ ਕੁੱਝ ਨੇਮ ਤੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ।ਉਨਾਂ ਨੇ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਹੱਥ ਗੱਡੀਆਂ ਨਹੀ ਦੇਣੀਆਂ ਚਾਹੀਦੀਆਂ ਹਨ।18 ਸਾਲ ਦੀ ਉਮਰ ਤੋ ਘੱਟ ਬੱਚਿਆਂ ਨੂੰ ਬਿਨਾਂ ਲਾਇਸੈਸ ਤੋ ਗੱਡੀ ਨਹੀ ਚਲਾਉਣੀ ਚਾਹੀਦੀ ਨਹੀ ਤਾ ਜੁਰਮਾਨਾਂ ਦੇਣਾ ਪਵੇਗਾ।ਉਨਾਂ ਬੱਚਿਆਂ ਕੋਲੋਂ ਕੁੱਝ ਸਵਾਲ ਵੀ ਪੁੱਛੇ ਗਏ ਤੇ ਸਹੀ ਉਤਰ ਦੇਣ ਵਾਲੇ ਬੱਚਿਆਂ ਨੂੰ ਇਨਾਮ ਵਜੋ ਮੈਡਲ ਦਿੱਤੇ।ਪ੍ਰਿੰਸੀਪਲ ਸ੍ਰੀਮਤੀ ਤੇਜਪਾਲ ਕੋਰ ਨੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜੋਕੇ ਯੁੱਗ ਵਿੱਚ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਸੋ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਹੋਣੀ ਬਹਤ ਜਰੂਰੀ ਹੈ ਤਾਂ ਜੋ ਭਵਿੱਖ ਵਿਚ ਬੱਚੇ ਸੁਰਖਿਅਤ ਤਰੀਕੇ ਨਾਲ ਨਿਯਮਾਂ ਅਨੁਸਾਰ ਅਪਣੇ ਵਾਹਨਾਂ ਦੀ ਵਰਤੋਂ ਕਰ ਸਕਣ ਤੇ ਅਪਣਾ ਅਨਮੋਲ ਜੀਵਨ ਸੜਕ ਹਾਦਸਿਆਂ ਤੋਂ ਬਚਾ ਸਕਣ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …