Thursday, March 19, 2026

ਗੁਰਦੁਆਰਾ ਲੰਗਰ ਸਾਹਿਬ ਵਿਚ ਸੰਤਾਂ ਦੀ ਸਮੂਹਿਕ ਬਰਸੀ 4 ਅਗਸਤ ਨੂੰ

2 ਅਗਸਤ ਤੋਂ ਸ਼ੁਰੂ ਹੋਵੇਗਾ ਤਿੰਨ ਦਿਨਾ ਧਾਰਮਿਕ ਸਮਾਗਮ
ਹਜ਼ੂਰ ਸਾਹਿਬ ਨਾਂਦੇੜ, 28 ਜੁਲਾਈ (ਪੰਜਾਬ ਪੋਸਟ- ਰਾਵਿੰਦਰ ਸਿੰਘ ਮੋਦੀ ) – ਗੁਰਦੁਆਰਾ ਲੰਗਰ ਸਾਹਿਬ ਦੇ ਪਹਿਲੇ ਜਥੇਦਾਰ ਮਹਾਨ ਸੇਵਕ ਸੰਤ ਬਾਬਾ Hazur Sahibਨਿਧਾਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਬਰਸੀ ਦਾ ਸਮੂਹਿਕ ਸਾਲਾਨਾ ਬਰਸੀ ਸਮਾਗਮ 4 ਅਗਸਤ ਨੂੰ ਹਜ਼ੂਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲਾਨਾ ਬਰਸੀ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਤ ਮਹਾਤਮਾ ਅਤੇ ਸਾਧ ਸੰਗਤਾਂ ਪੁੱਜ ਰਹੀਆਂ ਹਨ।ਇਹ ਜਾਣਕਾਰੀ ਗੁਰਦੁਅਵਾਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਨੇ ਦਿੱਤੀ।
ਬਾਬਾ ਜੀ ਨੇ ਦੱਸਿਆ ਕਿ ਹਜ਼ੂਰ ਸਾਹਿਬ ਦੀ ਧਰਤੀ `ਤੇ ਸੰਤ ਬਾਬਾ ਨਿਧਾਨ ਸਿੰਘ ਜੀ ਅਤੇ ਉਨ੍ਹਾਂ ਦੇ ਬਾਅਦ  ਹੋਰ ਸੰਤਾਂ ਵਲੋਂ ਤਨ-ਮਨ-ਧਨ ਨਾਲ ਸੇਵਾਵਾਂ ਕੀਤੀਆਂ ਗਈਆਂ ਹਨ। ਮੁਬਾਰਕ ਧਰਤੀ `ਤੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਵਰ ਪ੍ਰਾਪਤ ਕੀਤਾ। ਗੁਰੂ ਜੀ ਦੇ ਆਦੇਸ਼ ਨਾਲ ਹੀ ਉਨ੍ਹਾਂ ਨੇ ਮਹਾਰਾਜ ਦੇ ਪੁਰਾਤਨ ਲੰਗਰ ਨੂੰ ਉਜਾਗਰ ਕਰ ਇਕ ਮੁੱਠ ਛੋਲੇ ਵਰਤਾ ਕੇ ਲੰਗਰ ਦੀ ਸੇਵਾ ਆਰੰਭ ਕੀਤੀ ਸੀ।  ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਹੁਣ ਅੱਜ ਵੀ ਲੰਗਰ ਸੇਵਾ ਉੱਚ ਪੱਧਰ `ਤੇ ਚਲ ਰਹੀ ਹਨ.  
ਸੰਤ ਬਾਬਾ ਨਿਧਾਨ ਸਿੰਘ ਜੀ ਦੇ ਸ਼ਰੀਰ ਤਿਆਗਣ ਉਪਰੰਤ ਉਨ੍ਹਾਂ ਦੀ ਗੱਦੀ `ਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਸੇਵਾ ਸੰਭਾਲੀ।ਉਨ੍ਹਾਂ ਬਾਅਦ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਨੇ ਸੇਵਾ ਸੰਭਾਲ ਕੇ ਚਾਰ ਸਾਲ ਬਾਅਦ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਸੇਵਾ ਸੌਂਪ ਦਿੱਤੀ। ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਚ ਲਗਭਗ ਸਾਰੇ ਇਤਹਾਸਿਕ ਗੁਰਦੁਆਰਿਆਂ ਦੀ ਸੇਵਾ ਨਿਭਾਈ।  ਹਜ਼ੂਰ ਸਾਹਿਬ ਵਿਚ ਸੰਗਤਾਂ ਵਾਸਤੇ ਵੱਡੇ-ਵੱਡੇ ਉਪਰਾਲੇ ਵੀ ਕੀਤੇ। ਸੇਵਾ ਭਾਵ ਨਾਲ ਇਲਾਕਾ ਵਾਸੀਆਂ ਤੇ ਸੰਗਤਾਂ ਦਾ ਮਨ ਜਿੱਤਿਆ। ਇਨ੍ਹਾਂ ਸੰਤਾਂ ਦੀ ਸਮੂਹਿਕ ਬਰਸੀ ਹਰ ਸਾਲ ਸ਼ਰਧਾ ਨਾਲ ਮਨਾਈ ਜਾਂਦੀ ਹੈ।
ਉਨਾਂ ਕਿਹਾ ਕਿ 4 ਅਗਸਤ ਤਾਰੀਖ  ਨੂੰ ਸੰਤ ਬਾਬਾ ਨਿਧਾਨ ਸਿੰਘ ਜੀ ਦੀ 71 ਵੀਂ ਬਰਸੀ ਹੈ। ਨਾਲ ਹੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ 39 ਵੀਂ ਬਰਸੀ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਦੀ 35 ਵੀਂ ਬਰਸੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੀ 13 ਵੀਂ ਬਰਸੀ ਮਨਾਈ ਜਾਵੇਗੀ।2 ਅਗਸਤ ਨੂੰ ਸ਼੍ਰੀ ਅਖੰਡਪਾਠ ਸਾਹਿਬ ਜੀ ਦੀ ਅਰੰਭਤਾ ਹੋਵੇਗੀ ਪਾਠ ਦਾ ਭੋਗ 4 ਅਗਸਤ ਨੂੰ ਦੋਹਪਰ ਪਾਇਆ ਜਾਵੇਗਾ। ਨਾਲ ਹੀ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਅਤੇ ਸੁਖਮਨੀ ਸਾਹਿਬ ਦੇ ਪਾਠ ਦੀਆਂ ਲੜੀ ਵੀ ਚਲਾਈ ਜਾਵੇਗੀ। ਤਿੰਨ ਦਿਨਾਂ ਤੱਕ ਪਾਠ, ਕੀਰਤਨ, ਕਥਾ ਅਤੇ ਹੋਰ ਵੀ ਧਾਰਮਿਕ ਸਮਾਗਮ ਹੋਣਗੇ।
ਬਰਸੀ ਸਮਾਗਮ ਵਿਚ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਦੇ ਪੂਜਨੀਕ ਪੰਜ ਪਿਆਰੇ ਸਾਹਿਬਾਨ ਅਤੇ ਹੋਰ ਸੰਤ ਮਹਾਤਮਾ ਮੌਜੂਦ ਰਹਿਣਗੇ।ਸੰਤ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ ਵਲੋਂ ਸਮੂਹ ਸਾਧ ਸੰਗਤ ਨੂੰ ਬਰਸੀ ਸਮਾਗਮ ਵਿਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply