ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋ ਲ਼ੋਕ ਸਭਾ ਮੈਂਬਰ ਗਰਜੀਤ ਸਿੰਘ ਔਜਲਾ ਦੇ ਯਤਨਾਂ ਸਕਦਾ ਸ਼ਹਿਰ ਦੀ ਵਿਦਿਅਅਕ ਸੰਸਥਾ
ਬੀ.ਬੀ.ਕੇ ਡੀ.ਵੀ.ਏ ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਦੇ ਸਮਸਦ ਬਵਨ ਨੂੰ ਅੰਦਰੋਂ ਤੇ ਬਾਹਰੋਂ ਵੇਖਿਆ।ਵਿਦਿਆਰਥੀਆਂ ਦੇ ਇਸ ਟੂਰ ਦਾ ਸਾਰਾ ਖਰਚਾ ਲੋਕ ਸਭਾ ਮੈਂਬਰ ਗਰਜੀਤ ਸਿੰਘ ਔਜਲਾ ਨੇ ਖੁੱਦ ਕੀਤਾ ਤੇ ਵਿਦਿਆਥਣਾਂ ਨੁੰ ਦਿੱਲੀ ਲਿਜਾ ਕੇ ਉਹਨਾਂ ਨੂੰ ਲੋਕਤੰਤਰ ਦੇ ਮੰਦਿਰ ਦੇ ਦਰਸ਼ਨ ਕਰਵਾਏ ਤੇ ਨਾਲ ਹੀ ਪਾਰਲੀਮੈਂਟ ਦੀ ਕੰਟੀਨ ਵਿਚੋਂ ਖਾਣਾ ਵੀ ਖੁਆਇਆ।
ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਕਾਲਜ ਦੇ ਇਸ ਗਰੁੱਪ ਵਿੱਚ 33 ਵਿਦਿਆਰਥਣਾਂ ਅਤੇ 3 ਅਧਿਆਪਕ ਸਨ।ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਉਹ ਹਲਕੇ ਦੇ ਹੋਰ ਵੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੁੰ ਦੇਸ਼ ਦੀ ਪਾਰਲੀਮੈਂਟ ਦੇ ਦਰਸ਼ਨ ਕਰਵਾਉਣਗੇ ਅਤੇ ਪਾਰਲੀਮੈਂਟ ਦੇ ਅੰਦਰ ਬਿਠਾ ਕੇ ਸੰਸਦ ਦੀ ਕਾਰਵਾਈ ਵਿਖਾਉਣਗੇ।ਉਹਨਾਂ ਨੇ ਕਿਹਾ ਕਿ ਸੰਸਦ ਨੁੰ ਅੰਦਰੋਂ ਤੋਂ ਬਾਹਰੋਂ ਵੇਖ ਕੇ ਵਿਦਿਆਰਥਣਾਂ ਦੇ ਮਨ ਵਿਚ ਸੰਸਦ ਦੇ ਪ੍ਰਤੀ ਸਤਿਕਾਰ ਤੇ ਲੋਕਤੰਤਰਕ ਪ੍ਰਣਾਲੀ ਪ੍ਰਤੀ ਉਤਸ਼ਾਹ ਜਾਗਿਆ ਹੈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media