Thursday, July 3, 2025
Breaking News

ਖਾਲਸਾ ਕਾਲਜ ਵੂਮੈਨ ਦੀ ਨਵਦੀਪ ਨੇ ਜ਼ਿਲ੍ਹੇ ‘ਚ ਹਾਸਲ ਕੀਤਾ ਪਹਿਲਾ ਸਥਾਨ

PPN20081423

ਅੰਮ੍ਰਿਤਸਰ, 20 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਐੱਸ. ਸੀ. (ਆਈ. ਟੀ.) ਸਮੈਸਟਰ-ਚੌਥਾ ਦੇ ਐਲਾਨੇ ਗਏ ਨਤੀਜੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥਣ ਨਵਦੀਪ ਕੌਰ ਨੇ 77 ਫੀਸਦੀ ਅੰਕ ਹਾਸਲ ਕਰਕੇ ਯੂਨੀਵਰਸਿਟੀ ‘ਚ ਤੀਸਰਾ ਅਤੇ ਜ਼ਿਲ੍ਹੇ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ। ਜਦ ਕਿ ਕਾਲਜ ਦੀ ਵਿਦਿਆਰਥਣ ਅਨੂੰ 75 ਪ੍ਰਤੀਸ਼ਤ ਨੰਬਰ ਲੈ ਕੇ ਯੂਨੀਵਰਸਿਟੀ ‘ਚੋਂ 5ਵੇਂ ਅਤੇ ਜ਼ਿਲ੍ਹੇ ‘ਚੋਂ ਦੂਜੇ ਸਥਾਨ ‘ਤੇ ਰਹੀ। 
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣਾਂ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੰਦੇ ਹੋਏ ਕਿਹਾ ਉਨ੍ਹਾਂ ਦੀ ਇਸ ਸਫ਼ਲਤਾ ਨੇ ਕਾਲਜ ਦਾ ਰੌਸ਼ਨ ਕੀਤਾ ਹੈ। ਉਨ੍ਹਾਂ ਉਕਤ ਵਿਦਿਆਰਥਣਾਂ ਦਾ ਆਪਣੇ ਦਫ਼ਤਰ ‘ਚ ਮੂੰਹ ਮਿੱਠਾ ਕਰਵਾਉਂਦਿਆ ਉਜਵੱਲ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਡਾ. ਮਾਹਲ ਨੇ ਇਸਦੇ ਨਾਲ ਹੀ ਡਾ. ਐੱਮ. ਐੱਸ. ਗਿੱਲ ਮੁੱਖੀ ਪੀਜੀ ਕੰਪਿਊਟਰ ਵਿਭਾਗ ਅਤੇ ਹੋਰ ਅਧਿਆਪਕਾਂ ਦੀ ਇਸ ਮਿਹਨਤ ਲਈ ਸ਼ਲਾਘਾ ਕੀਤੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply