ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਕਾਸ਼ਵਾਣੀ ਵਲੋਂ ਅੱਜ 24 ਸਤੰਬਰ ਨੂੰ ਅੰਮ੍ਰਿਤਸਰ ਤੋਂ ਨਵੇਂ ਐਫ.ਐਮ ਚੈਨਲ ਦੇਸ਼ ਪੰਜਾਬ, ਜੋ ਕਿ
103.6 ਮੈਗਾਹਾਰਟਜ਼ ’ਤੇ ਚੱਲੇਗਾ, ਦੇ ਨਵੇਂ ਟਰਾਂਸਮੀਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਅਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਸ੍ਰੀਮਤੀ ਸੰਤੋਸ਼ ਰਿਸ਼ੀ ਨੇ ਦੱਸਿਆ ਕਿ 20 ਕਿਲੋਵਾਟ ਐਫ ਐਮ ਟਰਾਂਸਮੀਟਰ ਦਾ ਉਦਘਾਟਨ ਸਮਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਵਿਜੈ ਸਾਂਪਲਾ ਘਰਿੰਡਾ (ਅਟਾਰੀ ਰੋਡ) ਤੋਂ ਸਵੇਰੇ ਕਰਨਗੇ।ਉਨਾਂ ਦੱਸਿਆ ਕਿ ਚੇਅਰਮੈਨ ਪ੍ਰਸਾਰ ਭਾਰਤੀ ਡਾ. ਏ. ਸੂਰਿਆ ਪ੍ਰਕਾਸ਼ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਸਾਰ ਭਾਰਤੀ ਸ਼ਸ਼ੀ.ਐਸ ਵੇਮਪਟੀ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਉਨਾਂ ਦੱਸਿਆ ਕਿ ਇੰਡੀਅਨ ਅਕਾਦਮੀ ਆਫ ਫਾਈਨ ਆਰਟਸ ਵਿਖੇ ਸ਼ਾਮ 6.00 ਵਜੇ ਪੰਜਾਬੀ ਤੇ ਉਰਦੂ ਮੁਸ਼ਾਇਰਾ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਪਦਮਸ੍ਰੀ ਪੂਰਨ ਚੰਦ ਵਡਾਲੀ, ਪਦਮਸ਼੍ਰੀ ਡਾ. ਸੁਰਜੀਤ ਪਾਤਰ, ਡਾ. ਮਮਤਾ ਜੋਸ਼ੀ, ਲਖਵਿੰਦਰ ਵਡਾਲੀ, ਹਰਪ੍ਰੀਤ ਸਿੰਘ, ਡਾ. ਬਰਜਿੰਦਰ ਚੌਹਾਨ, ਡਾ. ਵਨੀਤਾ, ਸ਼ਕੀਲ ਜਮਾਲੀ, ਸ਼ੀਨ ਕਾਫ ਨਿਜ਼ਾਮ, ਮੁਹੰਮਦ ਖੁਰਸ਼ੀਦ ਆਲਮ ਖਾਨ, ਡਾ. ਨਸ਼ੀਰ ਨਕਵੀ, ਡਾ. ਮੁਹੰਮਦ ਰਫੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media