Monday, October 12, 2026

ਸੂਬਾ ਸਰਕਾਰ ਵਲੋਂ ਪਰਾਲੀ ਸਾੜਣੋਂ ਰੋਕਣ ਤੇ ਜਾਗਰੂੂਕਤਾ ਮੋਬਾਈਲ ਐਪ ਜਾਰੀ – ਫਤਹਿ ਬਾਜਵਾ

ਬਟਾਲਾ, 23 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਫਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜੇ ਜਾਣ ਤੋਂ ਰੋਕਣ ਅਤੇ ਇਸ ਦੇ ਮਾੜ਼ੇ ਪ੍ਰਭਾਵਾਂ ਬਾਰੇ ਜਾਗਰੂਕਤਾ Fateh Bajwaਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਤਿੰਨ ਮੋਬਾਈਲ ਐਪ ਜਾਰੀ ਕੀਤੇ ਗਏ ਹਨ। ਪਰਾਲੀ ਸਾੜਣ ਨਾਲ ਮਨੁੱਖੀ ਸਿਹਤ, ਵਾਤਾਵਰਣ ਅਤੇ ਭੌਂਅ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਖੇਤੀਬਾੜ਼ੀ ਵਿਭਾਗ ਵਲੋਂ ਇਸ ਸਮੱਸਆ ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆਂ ਨੂੰ ਸਾਇੰਸ, ਤਕਨੌਲੋਜੀ ਅਤੇ ਵਾਤਾਵਰਣ ਵਭਾਗ ਨਾਲ ਮਿਲ ਕੇ ਕਾਰਜ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਿਰੰਦਰ ਸਿੰਘ ਵਲੋਂ ਜਾਰੀ ਕੀਤੀਆਂ ਗਈਆਂ ਤਿੰਨ ਐਂਡਰਾਇਡ ਮੋਬਾਈਲ ਐਪਲੀਕੇਸ਼ਨਾਂ ਪੰਜਾਬ ਰਿਮੋਟ ਸੈਂਿਸੰਗ ਸੈਂਟਰ (ਪੀ.ਆਰ.ਐਸ.ਸੀ) ਵਲੋਂ ਵਿਕਸਤ ਕੀਤੀਆਂ ਗਈਆਂ ਹਨ। ਇਨਾਂ ਵਿਚੋਂ ਇਕ ਐਪ ਆਈ-ਖੇਤ-ਮਸ਼ੀਨ ਹੈ, ਜੋ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨਰੀ/ ਸਾਜ਼ੋ-ਸਮਾਨ ਤੱਕ ਪਹੁੰਚ ਵਾਸਤੇ ਕਿਸਾਨਾਂ ਦੀ ਸਹੂਲਤ ਲਈ ਹੈ।ਦੂਸਰੀ ਐਪ ਈ-ਪਹਿਲ ਹੈ ਜੋ ਪੌਦੇ ਲਾਉਣ ’ਤੇ ਨਿਗਰਾਨੀ ਰੱਖਣ ਲਈ ਹੈ।ਤੀਸਰੀ ਐਪ ਈ-ਪਰੀਵੈਂਟ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਸਬੰਧਤ ਸਹੀ ਅਤੇ ਤੇਜ਼ੀ ਨਾਲ ਸੂਚਨਾ ਮੁਹੱਈਆ ਕਰਵਾਉਣ ਬਾਰੇ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply