Friday, June 27, 2025
Breaking News

ਦੂਰਦਰਸ਼ਨ ਜਲੰਧਰ ਦਾ ‘ਸਬਰੰਗ’ ਪ੍ਰੋਗਰਾਮ ਖਾਲਸਾ ਕਾਲਜ ‘ਤੋਂ ਹੋਵੇਗਾ ਸਿੱਧਾ ਪ੍ਰਸਾਰਿਤ

PPN27081419ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ)-ਇਤਿਹਾਸਕ ਖਾਲਸਾ ਕਾਲਜ ਵਿਖੇ ਆਯੋਜਿਤ ਕੀਤੇ ਜਾ ਰਹੇ ਜਲੰਧਰ ਦੂਰਦਰਸ਼ਨ ਦੇ ਸੱਭਿਆਚਾਰ ਪ੍ਰੋਗਰਾਮ ‘ਸਬਰੰਗ’ ਦਾ ਕਾਲਜ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ‘ਤੋਂ ਸਿੱਧਾ ਪ੍ਰਸਾਰਣ 28 ਅਗਸਤ (ਵੀਰਵਾਰ) ਨੂੰ ਦੁਪਿਹਰ 3:00 ਤੋਂ 5:00 ਵਜੇ ਤੱਕ ਕੀਤਾ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ, ਜਿਸਦਾ ਪ੍ਰਸਾਰਣ ਡੀ. ਡੀ. ਪੰਜਾਬੀ ਤੇ ਪੂਰੀ ਦੁਨੀਆ ਭਰ ਵਿੱਚ ਵੇਖਿਆ ਜਾ ਸਕੇਗਾ। ਦੂਰਦਰਸ਼ਨ ਜਲੰਧਰ ਤੋਂ ਐਕਸਕਿਊਟਿਵ ਇੰਜ਼ੀਨੀਅਰ ਸ: ਨਰਿੰਦਰ ਸਿੰਘ ਅਤੇ ਸਹਾਇਕ ਨਿਰਮਾਤਾ ਸ: ਦਲਜੀਤ ਸਿੰਘ ਸੰਧੂ ਉਚੇਚੇ ਤੌਰ ‘ਤੇ ਆਪਣੀ ਟੀਮ ਨਾਲ ਕਾਲਜ ਵਿੱਚ ਪਹੁੰਚਣ ਕੇ ਇਸ ਲਾਈਵ ਟੈਲੀਕਾਸਟ ਦਾ ਆਯੋਜਨ ਕਰਨਗੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply