
ਤਰਨ ਤਾਰਨ, 28 ਅਗਸਤ (ਰਾਣਾ) – ਜਿਲ੍ਹਾ ਤਰਨ ਤਾਰਨ ਦੇ ਅਧੀਨ ਆਉੇਦੇ ਪਿੰਡ ਕੰਬੋ ਢਾਏ ਵਿਖੇ ਧੰਨ-ਧੰਨ ਬਾਬਾ ਬੋਹੜ ਵਾਲਾ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪਹੁਚੇ ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਵੱਲੋ ਗੀਤਾ ਦੀ ਲੜੀ ਲਾਉਦਿਆਂ ਇਨ੍ਹੀ ਗਰਮੀ ਵਿੱਚ ਦਰਸ਼ਕਾਂ ਨੂੰ ਬੰਨ ਕਿ ਬਿਠਾ ਦਿੱਤਾ ਤੇ ਦਰਸ਼ਕਾਂ ਨੇ ਖੂਬ ਮਨੋਰੰਜਣ ਕੀਤਾ ਹਰੇਕ ਗੀਤ ਵਿੱਚ ਤਾੜੀਆਂ ਵੱਜਦੀਆਂ ਨਜਰ ਆਈਆਂ ਸਾਰਾ ਦਿਨ ਗੁਰੂ ਘਰ ਦੇ ਅਤੁੱਟ ਲੰਗਰ ਚੱਲਦੇ ਰਹੇ ਸ਼ਾਮ ਦੇ ਟਾਇਮ ਕਬੱਡੀ ਦੇ ਫਸਵੇ ਮੈਚ ਹੋਏ।ਇਸ ਮੌਕੇ ਦੇਸਾ ਸਿੰਘ ਪ੍ਰਧਾਨ, ਸੋਨਾ ਸਿੰਘਾਪੁਰੀਆ, ਨਾਨਕ ਸ਼ਾਹ, ਨਿਰਮਲ ਸਿੰਘ ਔਲਖ, ਸੁਰਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਸੰਧੂ, ਦਲਜੀਤ ਸਿੰਘ ਸੰਧੂ, ਬੀਤਾ ਔਲਖ, ਬਾਗਾ ਔਲਖ, ਸਾਬਕਾ ਸਰਪੰਚ ਮਲਕੀਤ ਸਿੰਘ,ਦਲਜੀਤ ਸਿੰਘ ਮਿਸਤਰੀ, ਗੁਰਬੀਰ ਸਿੰਘ, ਕਾਕਾ, ਹੈਪੀ ਸੰਧੂ, ਡਾ. ਕਾਲਾ ਸੰਧੂ, ਬਲਦੇਵ ਸਿੰਘ ਵਿਰਕ, ਚਮਕੌਰ ਸਿੰਘ, ਸਟੇਜ ਸੰਚਾਲਕ ਦੇਵ ਜੌਹਲ, ਸੈਕਟਰੀ ਗੁਰਪ੍ਰੀਤ ਕਾਕਾ ਤੇ ਸਮੂਹ ਇਲਾਕਾ ਨਿਵਾਸੀ ਆਦਿ ਹਾਜਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media