ਅੰਮ੍ਰਿਤਸਰ, 1 ਜਨਵਰੀ 2019 (ਪੰਜਾਬ ਪੋਸਟ – ਸੁਖਬੀਰ ਸਿੰਘ) – ਵਕਫ਼ ਬੋਰਡ ਦੀ ਜ਼ਮੀਨ `ਤੇ ਪਿਛਲੇ ਕਾਫ਼ੀ ਸਾਲਾਂ ਤੋਂ ਕਿਰਾਏਦਾਰ ਦੇ ਤੌਰ `ਤੇ ਆਪਣਾ ਕਾਰੋਬਾਰ ਚਲਾ ਰਹੇ ਸ਼ਹਿਰ ਦੇ 12563 ਦੁਕਾਨਦਾਰਾਂ ਵਲੋਂ ਵਕਫ਼ ਬੋਰਡ ਦੀ ਧੱਕੇਸ਼ਾਹੀ ਵਿਰੁੱਧ ਹਾਲਗੇਟ ਮੱਛੀ ਮੰਡੀ ਵਿਖੇ ਇਕ ਰੋਸ ਧਰਨਾ ਦਿੱਤਾ ਗਿਆ।ਜਿਸ ਵਿੱਚ ਉਚੇਚੇ ਤੌਰ `ਤੇ ਪਹੁੰਚੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਧਰਨਾ ਦੇ ਰਹੇ ਦੁਕਾਨਦਾਰਾਂ ਕੋਲੋਂ ਮੰਗ ਪੱਤਰ ਲਿਆ।
ਸੋਨੀ ਨੇ ਦੁਕਾਨਦਾਰਾਂ ਨੂੰ ਵਿਸਵਾਸ਼ ਦਿਵਾਇਆ ਕਿ ਵਕਫ਼ ਬੋਰਡ ਦੇ ਧੱਕੇਸ਼ਾਹੀ ਵਿਰੁੱਧ ਓਹ ਖੁਦ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਅਤੇ ਉਨਾਂ ਦੇ ਮਸਲੇ ਦਾ ਹੱਲ ਕਰਾਉਣਗੇ।ਸੋਨੀ ਨੇ ਦੱਸਿਆ ਕਿ ਜਲਦ ਹੀ ਮੱਛੀ ਮੰਡੀ ਵਿਖੇ ਪਾਰਕਿੰਗ ਬਣਾਈ ਜਾ ਰਹੀ ਹੈ ਤਾਂ ਜੋ ਟਰੈਫਿਕ ਦੇ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ। ਉਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕੀ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਨਾ ਕਰਨ।
ਇਸ ਮੌਕੇ ਰਾਜਪਾਲ ਮਹਾਜਨ, ਧਰਮਵੀਰ ਸਰੀਨ, ਤਰਸੇਮ ਮਹਾਜਨ, ਅਰੁਣ ਮਹਾਜਨ, ਸੁਨੀਲ ਕਾਉਂਟੀ, ਰਮਨ ਮਹਾਜਨ, ਪ੍ਰਦੀਪ ਸਿੰਘ, ਸੰਦੀਪ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media