Thursday, August 27, 2026

ਮਾਲਵਾ ਮੇਲ’ ਦੇ ਮੁੱਖ ਸੰਪਾਦਕ ਨੂੰ ਸਦਮਾ, ਪਿਤਾ ਸ਼੍ਰੀ ਰਾਮ ਭਗਤ ਮਿੱਤਲ ਸਵਰਗਵਾਸ

ਅਨੇਕਾਂ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ- ਅੰਤਿਮ ਅਰਦਾਸ 9 ਮਾਰਚ ਨੂੰ

ਬਾਘਾ ਪੁਰਾਣਾ,  ( ਪੱਤਰ ਪ੍ਰੇਰਕ)-  ਸਪਤਾਹਿਕ ‘ਮਾਲਵਾ ਮੇਲ’ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਮਿੱਤਲ ਅਤੇ ਸਮਾਜ ਸੇਵੀ ਸ਼੍ਰੀ ਗਿਆਨ ਮਿੱਤਲ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਰਾਮ ਭਗਤ ਮਿੱਤਲ 77 ਸਾਲ ਦੀ ਉਮਰ ਭੋਗ ਕੇ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਬੀਤੇ ਮੰਗਲਵਾਰ ਸਵੇਰੇ ਉਨ੍ਹਾਂ ਕਰੀਬ 9-00 ਵਜੇ ਅੰਤਿਮ ਸਾਹ ਲਿਆ। ਸ਼੍ਰੀ ਰਾਮ ਭਗਤ ਮਿੱਤਲ ਆਪਣੇ ਪਿੱਛੇ 2  ਪੁੱਤਰ ਸ਼੍ਰੀ ਫੂਲ ਮਿੱਤਲ ਅਤੇ ਸ਼੍ਰੀ ਗਿਆਨ ਮਿੱਤਲ ਤੋਂ 2 ਧੀਆਂ ਅਤੇ 3 ਪੋਤੇ, ੨ ਪੋਤਰੀਆਂ, 2 ਦੋਹਤੇ ਅਤੇ 2 ਦੋਹਤੀਆਂ ਛੱਡ ਗਏ ਹਨ। ਬੀਤੇ ਮੰਗਲਵਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਇਥੇ ਕੋਟਕਪੂਰਾ ਰੋਡ ‘ਤੇ ਸਥਿਤ ਸ਼੍ਰੀ ਰਾਮਬਾਗ ਵਿਖੇ ਕੀਤਾ ਗਿਆ। ਜਿਥੇ ਉਨ੍ਹਾਂ ਨੂੰ ਸੈਕੜਿਆਂ ਦੀ ਗਿਣਤੀ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸ਼ਹਿਰ ਨਿਵਾਸੀਆਂ ਆਦਿ ਨੇ ਅੰਤਿਮ ਵਿਦਾਇਗੀ ਦਿੱਤੀ । ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਸ਼੍ਰੀ ਗਿਆਨ ਮਿੱਤਲ ਅਤੇ ਫੂਲ ਮਿੱਤਲ ਨੇ ਦਿਖਾਈ ।ਦੁੱਖ ਦਾ ਪ੍ਰਗਟਾਵਾ: ਰਾਜ ਸਭਾ ਮੈਂਬਰ ਅਤ ਭਾਜਪਾ ਨੇਤਾ ਸ਼੍ਰੀ ਅਵਿਨਾਸ਼ ਰਾਏ ਖੰਨਾ, ਸਾਬਕਾ ਸਪੀਕਰ ਸ੍ਰ. ਬੀਰਦਵਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓ.ਐਸ.ਡੀ ਸ੍ਰ. ਹਰਚੰਦ ਸਿੰਘ ਬਰਸਦ, ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਸ੍ਰ. ਹਰਿੰਦਰ ਸਿੰਘ ਬਰਾੜ, ਸਾਬਕਾ ਮੰਤਰੀ ਸ੍ਰ. ਦਰਸ਼ਨ ਸਿੰਘ ਬਰਾੜ, ਵਿਧਾਇਕ ਸ਼੍ਰੀ ਜੋਗਿੰਦਰ ਪਾਲ ਜੈਨ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਹੌਰਨਾਂ ਅਨੇਕ ਸ਼ਖਸ਼ੀਅਤਾਂ ਦੇ ਵੀ ਸ਼ੋਕ ਸੰਦੇਸ਼ ਨਿਰੱਤਰ ਆ ਰਹੇ ਹਨ।
ਸਵ: ਸ਼੍ਰੀ ਰਾਮ ਭਗਤ ਮਿੱਤਲ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਮਿਤੀ 9 ਮਾਰਚ ਦਿਨ ਐਤਵਾਰ ਦੁਪਹਿਰ 1-00 ਵਜੇ ਮੁਹਿੰਦਰਾ ਪੈਲੇਸ, ਚੰਨੂੰ ਵਾਲਾ ਬਾਈਪਾਸ, ਬਾਘਾ ਪੁਰਾਣਾ ਵਿਖੇ ਹੋਵੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply