ਸਮਰਾਲਾ, 6 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਗੁਰੂ ਨਾਨਕ ਦੇਵ ਬਹੁ-ਤਕਨੀਕੀ ਕਾਲਜ ਵਿਖੇ 59ਵੀ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ।ਇਸ 2 ਰੋਜਾ ਐਥਲੈਟਿਕਸ ਮੀਟ ਵਿੱਚ ਸਮਰਾਲਾ ਤਹਿਸੀਲ ਦੇ ਪਿੰਡ ਮਹਿਦੂਦਾਂ ਦੀ ਰਹਿਣ ਵਾਲੀ ਕੰਪਿਊਟਰ ਸਾਇੰਸ ਡਿਪਲੋਮੇ ਦੀ ਅਖੀਰਲੇ ਵਰ੍ਹੇ ਦੀ ਵਿਦਿਆਰਥਣ ਬਲਰਾਜਪਰੀਤ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਉਸ ਨੇ ਜਿਥੇ 400 ਮੀਟਰ ਦੌੜ ਵਿੱਚ ਗੋਲਡ ਮੈਡਲ, 800 ਮੀਟਰ ਦੌੜ ਵਿੱਚ ਸਿਲਵਰ ਮੈਡਲ ਅਤੇ ਟਰਿਪਲ ਜੰਪ ਵਿੱਚ ਸਿਲਵਰ ਮੈਡਲ ਜਿੱਤਿਆ, ਉਥੇ ਹੀ 400 ਮੀਟਰ ਰਿਲੇਅ ਦੌੜ `ਚ ਅਪਣੀਆਂ ਸਹਿਯੋਗੀ ਖਿਡਾਰਨਾਂ ਜਸ਼ਨ ਭੰਗੂ, ਅਮਨਦੀਪ ਕੌਰ ਅਤੇ ਜਸ਼ਨਪਰੀਤ ਕੌਰ ਨਾਲ ਮਿਲ ਕੇ ਗੋਲਡ ਮੈਡਲ ਹਾਸਲ ਕੀਤਾ। ਬਲਰਾਜਪਰੀਤ ਕੌਰ ਨੂੰ ਕਾਲਜ ਦੀ ਰਨਰਅਪ ਹੋਣ ਦਾ ਮਾਣ ਹਾਸਿਲ ਹੋਇਆ।ਜਿਸ ਨੇ ਇਸ ਕਾਮਯਾਬੀ ਦਾ ਸਿਹਰਾ ਸਪੋਰਟਸ ਪਰੈਜੀਡੈਂਟ ਅਮਨ ਭਾਰਤਵਾਜ ਅਤੇ ਹਰਜਿੰਦਰ ਸਿੰਘ ਨੂੰ ਦਿੱਤਾ ਹੈ।ਖਿਡਾਰਣ ਨੇ ਕਿਹਾ ਖੇਡਾਂ ਦੇ ਸ਼ੌਕ ਨੂੰ ਪੂਰਾ ਕਰਨ ਵਿੱਚ ਭੂਆ ਰਾਜਿੰਦਰ ਕੌਰ ਕਲੇਰ ਦਾ ਵੱਡਾ ਹੱਥ ਹੈ।
ਜ਼ਿਕਰਯੋਗ ਹੈ ਕਿ ਲੋਕ ਇਨਸਾਫ ਪਾਰਟੀ ਸਮਰਾਲਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮਹਿਦੂਦਾਂ ਦੀ ਧੀੳ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਭਤੀਜੀ ਬਲਰਾਜਪਰੀਤ ਕੌਰ ਕਾਲਜ ਪੱਧਰ ਦੀਆਂ ਖੇਡਾਂ ਵਿੱਚ ਪਹਿਲਾਂ ਵੀ ਕਈ ਮੈਡਲ ਅਪਣੀ ਝੋਲੀ ਪਾ ਕੇ ਕਾਲਜ, ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਚੁੱਕੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …