Sunday, September 20, 2026

ਪੀ.ਪੀ.ਐਸ ਚੀਮਾ ਵਿਖੇ ਕਰਵਾਇਆ ਸਹੋਦਿਆ ਇੰਟਰ ਸਕੂਲ ਪੇਂਟਿੰਗ ਮੁਕਾਬਲਾ

ਲੌਂਗੋਵਾਲ/ ਸੰਗਰੂਰ, 2 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ `ਵਾਤਾਵਰਨ ਬਚਾਓ` ਵਿਸ਼ੇ `ਤੇ ਸਾਹੋਦਿਆ PUNJ0206201906ਇੰਟਰ ਸਕੂਲ ਪੇਂਟਿੰਗ ਮੁਕਾਬਲਾ ਕਰਵਾਇਆ  ਗਿਆ।ਜਿਸ ਵਿੱਚ ਜ਼ੋਨ ਦੇ ਲਗਭਗ 15 ਸਕੂਲਾਂ ਨੇ ਭਾਗ ਲਿਆ।ਸਹੋਦਿਆ ਗਰੁੱਪ ਦੀਆਂ ਹਦਾਇਤਾਂ ਅਨੁਸਾਰ ਜਿਸ ਸਕੂਲ ਵਿੱਚ ਇਹ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ, ਉਸ ਸਕੂਲ ਦੇ ਬੱਚੇ ਇਸ ਵਿੱਚ ਭਾਗ ਨਹੀਂ ਲੈ ਸਕਦੇ।ਮੁੱਖ ਨਿਰੀਖਕ ਵਜੋਂ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਮਿ. ਰਵੀ ਸਿੰਘ ਪਰਮਾਰ ਨਿਯੁੱਕਤ ਕੀਤੇ ਗਏ।ਸਕੂਲ ਦੇ ਆਰਟ ਅਧਿਆਪਕ ਸ਼ਿਵਜੀ ਰਾਮ ਅਤੇ ਮੈਡਮ ਕਵਿਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਡੀ.ਏ.ਵੀ ਪਬਲਿਕ ਸਕੂਲ ਸੁਨਾਮ ਨੂੰ ਪਹਿਲਾ, ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਦੂਜਾ ਅਤੇ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਨੂੰ ਤੀਸਰਾ ਸਥਾਨ ਮਿਲਿਆ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਮੁਕਾਬਲੇ ਵਿੱਚ ਭਾਗ ਲਏ ਸਾਰੇ ਬੱਚਿਆਂ ਦੀਆਂ ਪੇਂਟਿੰਗਾਂ ਦੀ ਪ੍ਰਸੰਸਾ ਕੀਤੀ ਅਤੇ ਰਵੀ ਸਿੰਘ ਪਰਮਾਰ ਨਾਲ ਮਿਲ ਕੇ ਜੇਤੂ ਬੱਚਿਆਂ ਨੂੰ ਟਰਾਫ਼ੀਆਂ ਦਿੱਤੀਆਂ।
               ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੋਰ, ਕੋਆਰਡੀਨੇਟਰ ਅਮਿਤ ਕੁਮਾਰ, ਮਿਸ. ਸ਼ਿਵਾਨੀ ਅਤੇ ਮਿਸ. ਰੂਬਲ ਕੋਰ ਮੌਜੂਦ ਸਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply