Monday, April 27, 2026

ਵਿਦੇਸ਼ੀ ਦੌਰਾ ਛੱਡ ਕੇ ਭਾਰਤ ਪਹੁੰਚੇ ਆਪ ਵਿਧਾਇਕ ਅਮਨ ਅਰੋੜਾ ਨੇ ਫਤਿਹਵੀਰ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਸੰਗਰੂਰ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਪਿਛਲੇ ਸਮੇਂ PUNJ1606201902ਸਵਰਗਵਾਸ ਹੋ ਗਏ ਆਪਣੇ ਭਰਾ ਦੇ ਪਰਿਵਾਰ ਨੂੰ ਮਿਲਣ ਵਾਸਤੇ ਲੰਦਨ ਗਏ ਹੋਏ ਸਨ ਅਤੇ ਫਤਿਹਵੀਰ ਦੀ ਘਟਨਾ ਨੂੰ ਸੁਣ ਕੇ ਉਹ ਆਪਣਾ ਪਰਿਵਾਰਕ ਵਿਦੇਸ਼ੀ ਦੌਰਾ ਵਿਚ ਛੱਡ ਕੇ ਸਭ ਤੋਂ ਪਹਿਲਾਂ ਉਪਲੱਬਧ 12 ਜੂਨ ਦੀ ਟਿਕਟ ਲੈ ਕੇ ਭਾਰਤ ਪਹੁੰਚੇ ਅਤੇ ਅੱਜ ਉਹ ਫਤਿਹਵੀਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਦੀ ਮਾਨਸਿਕ ਸਥਿਤੀ ਨੂੰ ਦੇਖ ਕੇ ਕਿਹਾ ਕਿ ਇਹ ਇਕ ਅਤਿ ਦੁਖਦਾਇਕ ਘਟਨਾ ਹੈ ਜਿਸ ਨੇ ਉਨਾਂ ਨੂੰ ਅੰਦਰ ਤੱਕ ਝੰਜੋੜ ਦਿਤਾ ਹੈ।ਅਮਨ ਅਰੋੜਾ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਅਧੁਨਿਕ ਸਹੂਲਤਾਂ ਨਾਲ ਲੈਸ ਟਾਸਕ ਫੋਰਸ ਬਣਾਈ ਜਾਵੇ, ਜੋ ਲੋੜੀਂਦਾ ਆਪਰੇਸ਼ਨ ਕਰਨ ਵਿਚ ਮਾਹਿਰ ਹੋਵੇ ਅਤੇ ਕੁੱਝ ਹੀ ਸਮੇਂ ਵਿਚ ਪੀੜਤਾਂ ਨੂੰ ਰਾਹਤ ਦਿਵਾ ਸਕੇ।ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਲਗਭਗ 14 ਲੱਖ ਟਿਊਬਵੈਲ ਹਨ ਜਿਸ ਵਿਚ ਵੱਡੀ ਤਾਦਾਦ `ਚ ਟਿਊਬਵੈਲ ਪਾਣੀ ਡੂੰਘਾ ਹੋ ਜਾਣ ਕਾਰਨ ਹਰ ਸਾਲ ਬੰਦ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸਥਾਨ ਤੇ ਨਵੇਂ ਟਿਊਬਵੈਲ ਲਗਦੇ ਹਨ।ਇਸ ਲਈ ਸਰਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਦੁਰਘਟਨਾਵਾਂ ਨਾਲ ਨਿਪਟਣ ਲਈ ਪ੍ਰਭਾਵੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਤੋਂ ਨਾ ਵਾਪਰਨ।
             ਇਸ ਮੌਕੇ ਫਤਿਹਵੀਰ ਦੇ ਦਾਦਾ ਰੋਹੀ ਸਿੰਘ, ਪਰਿਵਾਰ ਦੇ ਮੈਂਬਰ, ਐਡਵੋਕੇਟ ਹਰਪ੍ਰੀਤ ਹੰਝਰਾ ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply