Wednesday, March 25, 2026

ਝੁੱਗੀਆਂ `ਚ ਲੱਗੀ ਅੱਗ ਦੌਰਾਨ ਬੱਚਿਆਂ ਨੂੰ ਬਚਾਉਣ ਵਾਲੇ ਕੌਂਸਲਰ ਸ਼ੈਲੀ ਦਾ ਸਨਮਾਨ ਅੱਜ- ਮੇਅਰ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਚਮਰੰਗ ਰੋਡ ਵਿਖੇ ਝੁੱਗੀਆਂ ਵਿੱਚ ਲੱਗੀ Karamjit Rintuਭਿਆਨਕ ਅੱਗ ਦੀ ਦੁਰਘਟਨਾ ਦੌਰਾਨ ਸੈਲਿੰਦਰ ਸਿੰਘ ਸ਼ੈਲੀ ਕੌਸਲਰ ਵਾਰਡ ਨੰ. 46 ਵਲੋਂ ਨਿਭਾਈ ਗਈ ਜਿੰਮੇਵਾਰੀ ਅਤੇ ਬਚਾਅ ਕਾਰਜ਼ਾਂ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ 15 ਬੱਚਿਆਂ ਨੂੰ ਅੱਗ ਤੋਂ ਬਚਾਇਆ ਗਿਆ।ਉਨਾਂ ਨੇ ਕਈ ਸਿਲੰਡਰਾਂ ਨੂੰ ਅੱਗ ਵਾਲੀ ਥਾਂ ਤੋਂ ਬਾਹਰ ਕੱਢ ਕੇ ਅੱਗ ਨੂੰ ਹੋਰ ਭਿਆਨਕ ਰੂਪ ਵਿਚ ਫੈਲਣ ਤੋਂ ਰੋਕਣ ਲਈ ਆਪਣਾ ਇਨਸਾਨੀ ਅਤੇ ਚੁਣੇ ਹੋਏ ਪ੍ਰਤੀਨਿਧੀ ਦੀ ਸੱਚੀ ਜਿੰਮੇਵਾਰੀ ਨਿਭਾਈ।ਕੌਂਸਲਰ ਸ਼ੈਲੀ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ।ਇਸ ਲੋਕ ਭਲਾਈ ਦੇ ਕੰਮ ਵਾਸਤੇ ਸਮੂਹ ਕੌਂਸਲਰ ਸਾਥੀਆਂ ਵਲੋਂ ਸ਼ੈਲੀ ਨੂੰ ਸੋਮਵਾਰ ਮੇਅਰ ਦਫ਼ਤਰ ਵਿਖੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply