ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) -ਸਥਾਨਕ ਕਸਬੇ ਵਿਚ 2 ਮੋਟਰ ਸਾਇਕਲਾਂ ਦੀ ਸਿੱਧੀ ਟੱਕਰ ਹੋਣ ਕਾਰਨ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਖਮੀ ਸ਼ਤੀਸ ਕੁਮਾਰ ਪੁੱਤਰ ਪਾਲਾ ਰਾਮ ਵਾਸੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਵਜੇ ਆਪਣੇ ਮੋਟਰ ਸਾਇਕਲ ਤੇ ਕਿਸੇ ਜਰੂਰੀ ਕੰਮ ਵਾਸਤੇ ਜਾ ਰਿਹਾ ਸੀ ਕਿ ਜਦ ਉਹ ਸਥਾਨਕ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਲੜਕੀਆਂ ਦੇ ਨਜਦੀਕ ਪੁੱਜਾ ਤਾਂ ਸਾਹਮਣੇ ਤੋ ਆ ਰਹੇ ਤੇਜ ਰਫਤਾਰ ਯਾਮਾ ਮੋਟਰ ਸਾਇਕਲ ਜਿਸ ਨੂੰ ਦਪਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਡੇਰਾ ਰੋਡ ਬਟਾਲਾ ਚਲਾ ਰਿਹਾ ਸੀ ਜਦ ਕਿ ਉਸ ਦਾ ਦੂਜਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਬਟਾਲਾ ਉਸ ਪਿਛੇ ਬੈਠਾ ਸੀ ਜਦ ਇਹ ਨੋਜਵਾਨ ਰਸਤੇ ਵਿੱਚ ਜਾ ਰਹੀ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਦੀ ਕੋਸਿਸ ਕਰਨ ਲੱਗੇ ਤਾ ਇਹ ਤੇਜ ਰਫਤਾਰ ਮੋਟਰ ਸਾਇਕਲ ਸਿੱਧਾ ਉਸ ਦੇ ਮੋਟਰ ਵਿੱਚ ਵੱਜਾ ਜਿਸ ਨਾਲ ਇਹ ਤਿੰਨੇ ਨੌਜਵਾਨ ਜ਼ਖਮੀ ਹੋ ਗਏ ਜਿਨਾ ਨੂੰ ਮੌਕੇ ਤੇ ਖੜੇ ਸਥਾਨਕ ਲੋਕਾਂ ਵੱਲੋ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਦਾ ਗਿਆ ਜਿਥੇ ਡਾਕਟਰ ਵੱਲੋ ਇ੍ਹਨਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …