Friday, January 24, 2025

ਗੁਰਤਾ ਗੱਦੀ ਤੇ ਜੋਤਿ ਜੋਤ ਦਿਵਸ ਨੂੰ ਸਮਰਪਿੱਤ ਧਾਰਮਿਕ ਸਮਾਗਮ ਆਯੋਜਿਤ

PPN19091407
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਥਾਨਕ ਕਸਬੇ ਦੇ ਨਜਦੀਕੀ ਪਿੰਡ ਕਾਹਲਾਂਵਾਲੀ ਵਿਖੇ ਅੱਜ ਸੰਗਤਾਂ ਵੱਲੋ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਦੇ ਸਹਿਯੋਗ ਨਾਲ ਚੋਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਤੇ ਪੰਜਵੀ ਪਾਤਿਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ, ਤੀਸਰੀ ਪਾਤਿਸਾਹੀ ਸ੍ਰੀ ਗੁਰੂ ਅਮਰ ਦਾਸ ਜੀ ਤੇ ਚੌਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਜੋਤਿ ਜੋਤ ਦਿਵਸ ਪੂਰੀ ਸ਼ਰਧਾ, ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏ ਗਏ ਉਪੰਰਤ ਭਾਈ ਬਲਦੇਵ ਸਿੰਘ ਜੀ ਕਲਾਨੌਰ ਵਾਲਿਆ ਵੱਲੋ ਰਸਭਿੰਨਾ ਕੀਰਤਨ ਕਰਕੇ ਤੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਤੋ ਇਲਾਵਾ ਜਥੇਦਾਰ ਬਖ਼ਸੀਸ ਸਿੰਘ ਧਾਰੋਵਾਲੀ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਬਾਬਾ ਜਗੀਰ ਸਿੰਘ, ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ, ਜਥੇਦਾਰ ਪ੍ਰੀਤਮ ਸਿੰਘ, ਕਸਮੀਰ ਸਿੰਘ ਸਰਪੰਚ ਕਾਹਲਾਂਵਾਲੀ, ਨਿਰਮਲ ਸਿੰਘ ਸਰਪੰਚ ਹਰੂਵਾਲ, ਗੁਰਦਾਸ ਸਿੰਘ ਸਰਪੰਚ ਚਾਕਾਂਵਾਲੀ, ਬਲਵਿੰਦਰ ਸਿੰਘ ਬਿੱਲੂ, ਬਾਬਾ ਅਮਰ ਸਿੰਘ ਪੱਖੋਕੇ, ਜਸਵੰਤ ਸਿੰਘ, ਕੇਵਲਜੀਤ ਸਿੰਘ ਸਰਪੰਚ ਰਣਸੀਕਾ ਮੀਰਾਂ, ਗੁਰਮੁੱਖ ਸਿੰਘ ਘੁੰਮਣ, ਜੋਗਿੰਦਰ ਸਿੰਘ ਪੰਚਾਇਤ ਅਫਸਰ, ਇੰਦਰ ਸਿੰਘ, ਸਰਦਾਰੀ ਲਾਲ, ਬਲਬੀਰ ਸਿੰਘ ਸੂਬੇਦਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply