Thursday, June 25, 2026

ਕ੍ਰਾਂਤੀ

ਜਿਸ ਤJawalmukhiਰ੍ਹਾਂ ਜਵਾਲਾਮੁਖੀ ,
ਦੇ ਫਟਣ ਲਈ,
ਉਚ ਦਬਾਅ ਹੈ ਜਰੂਰੀ,
ਉਸ ਤੋਂ ਵੀ ਵੱਧ ਜਰੂਰੀ ਹੈ,
ਲਾਵੇ ਦਾ ਹੋਣਾ।
ਜਿਦਾਂ, ਧੁੱਪ ਦੀ ਹੋਂਦ ਲਈ,
ਜਰੂਰੀ ਹੈ ਸੂਰਜ,
ਅਤੇ ਸੂਰਜ ਦੇ ਲਈ, ਜਰੂਰੀ ਹੈ ਅੱਗ।

 

ਉਸੇ ਤਰ੍ਹਾਂ ਲਾਜ਼ਮੀ ਹੈ
ਇੱਕ ਚੰਗਿਆੜੀ,
ਇਨਕਲਾਬ ਦੀ ਕ੍ਰਾਂਤੀ ਦੀ, ਚੰਗੇ ਵਿਚਾਰਾਂ ਦੇ ਫਟਣ ਲਈ ।
ਫਿਰ ਇੰਨ੍ਹਾਂ ਵਿਚੋਂ ਫਟਣਗੇ,
ਹਜ਼ਾਰਾਂ ਹੀ ਚਸ਼ਮੇ,
ਜੋ ਰੋੜ੍ਹ ਕੇ ਲੈ ਜਾਣਗੇ,
ਉਨ੍ਹਾਂ ਅਸ਼ੁੱਧ ਧਾਤਾਂ ਨੂੰ,
ਜਿਨ੍ਹਾਂ ਨੇ ਕੀਤਾ ਹੈ ,
ਕਾਇਨਾਤ ਨੂੰ ਗੰਧਲਾ,
ਸਮਾਜ ਨੂੰ ਕੈਦ ਅਤੇ ਚੰਗਿਆਈ ਤੋਂ ਅਨਾਥ।

ਇੰਦਰਜੀਤ ਸਿੰਘ “ਅਖਾੜਾ”
ਪਿੰਡ ਤੇ ਡਾਕਖਾਨਾ ਅਖਾੜਾ
ਜਿਲ੍ਹਾ- ਲੁਧਿਆਣਾ
ਮੋਬਾਈਲ:- 96466 47728   

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply