ਭੀਖੀ/ਮਾਨਸਾ, 26 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਵਿਅਕਤੀਗਤ ਮੁਕਾਬਲਿਆਂ `ਚ ਮਾਨਸਾ ਬਲਾਕ ਚੋਂ ਸਪਸ ਖਿਆਲਾਂ ਕਲਾਂ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਕੌਰ ਨੇ ਅੰਗਰੇਜ਼ੀ ਸੁੰਦਰ ਲਿਖਾਈ ਵਿੱਚ, ਅਕਾਸ਼ਦੀਪ ਸਿੰਘ ਨੇ ਪੇਂਟਿੰਗ ਵਿੱਚ, ਮਨਪ੍ਰੀਤ ਸਿੰਘ ਨੇ ਸੋਲੋ ਡਾਂਸ ਵਿੱਚ ਪਹਿਲਾ ਅਤੇ ਜਸ਼ਨਪ੍ਰੀਤ ਕੌਰ ਨੇ ਪੰਜਾਬੀ ਸੁੰਦਰ ਲਿਖਾਈ ਵਿੱਚ ਮਾਨਸਾ ਬਲਾਕ ਵਿੱਚੋਂ ਦੂਸਰਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰ `ਤੇ ਹੋਣ ਵਾਲਿਆਂ ਮੁਕਾਬਲਿਆਂ ਲਈ ਹਾਜਰੀ ਯਕੀਨੀ ਬਣਾ ਲਈ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …