Thursday, June 11, 2026

ਤੀਆਂ ਦੇ ਤਿਉਹਾਰ ਮੌਕੇ ਟੂਰਿਜ਼ਮ ਤੇ ਹਾਸਪਿਟੈਲਿਟੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਪਾਈ ਧਮਾਲ

ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਟੂਰਿਜ਼ਮ ਅਤੇ ਹਾਸਪੀਟੈਲਿਟੀ  ਵਿਭਾਗ ਵਲੋਂ ਅਜ਼ਾਦੀ ਦਿਵਸ ਅਤੇ ਤੀਆਂ ਦਾ PUNJ2008201907ਤਿਉਹਾਰ ਧੂਮ ਤਰਕੇ ਨਾਲ ਮਨਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ `ਚ ਅਧਿਆਪਕਾਂ ਅਤੇ ਬੱਚੇ ਬੱਚੀਆਂ ਨੇ ਗਿੱਧਾ ਅਤੇ ਭੰਗੜਾ ਦੀ ਧਮਾਲ ਬੋਲਿਆਂ ਪਾ ਕੇ ਜਸ਼ਨ ਮਨਾਇਆ।
            ਮਿਆਸ ਵਿਭਾਗ ਦੀ ਮੁਖੀ ਪ੍ਰੋਫੈਸਰ ਸ਼ਵੇਤਾ ਸ਼ੇਨੋਏ ਨੇ ਇਸ ਸਮਗਾਮ ਦੀ ਪ੍ਰਧਾਨਗੀ ਕੀਤੀ ਅਤੇ ਅਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਦੀ ਵਧਾਈ ਦਿੰਦਿਆਂ ਹੋਇਆਂ ਵਿਦਿਆਰਥੀਆਂ ਨੂੰ ਇਹਨਾਂ ਦਿਵਸਾਂ ਦੀ ਮਹੱਤਤਾ ਦੱਸੀ।ਉਨ੍ਹਾਂ ਕਿਹਾ ਕਿ ਅਪਣਾ ਪੁਰਖਾਂ ਦੀ ਕੁਰਬਾਨੀ ਸਦਕਾ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਡੀਨ ਅਕਾਦਮਿਕ ਮਾਮਲਾ ਪ੍ਰੋਫੈਸਰ ਸਰਬਜੋਤ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਹਰਦੀਪ ਸਿੰਘ ਵੀ ਹਾਜ਼ਰ ਸਨ।ਵਿਭਾਗ ਮੁਖੀ ਮਨਦੀਪ ਕੌਰ ਨੇ ਧੰਨਵਾਦ ਕੀਤਾ।ਪ੍ਰੋਗਰਾਮ ਵਿਚ ਵਿਭਾਗ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਦੂਸਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਪੂਰੀ ਦਿਲਚਸਪੀ ਨਾਲ ਸ਼ਿਰਕਤ ਕੀਤੀ ਅਤੇ ਕੇਕ ਕੱਟ ਅਜ਼ਾਦੀ ਦਿਵਾਸ ਅਤੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply