ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਦੇ ਉਭਰ ਰਹੇ ਗਾਇਕ ਸੁਖਵਿੰਦਰ ਟੀਟੂ ਨੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਆਪਣੀਆਂ
ਪੈੜਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।ਬੀਤੇ ਦਿਨੀਂ ਰਲੀਜ਼ ਹੋਏ ‘ਸਰਦਾਰਨੀ’ ਗੀਤ ਨੇ ਇਸ ਦੀ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਆਮ ਲੋਕਾਂ ਵਲੋਂ ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਬੀਤੇ ਦਿਨੀਂ ਇੱਕ ਸਾਦੇ ਸਮਾਗਮ ਦੌਰਾਨ ਸੁਖਵਿੰਦਰ ਟੀਟੂ ਦਾ ਸਿੰਗਲ ਟਰੈਕ ਗਾਣੇ ਦੇ ਪੋਸਟਰ ਨੀਲੋਂ ਪੁੱਲ ‘ਤੇ ਬਾਬਾ ਮਨਜੋਤ ਸਿੰਘ ਗਰੇਵਾਲ ਨੀਲੋਂ ਪੁੱਲ ਵਾਲਿਆਂ ਨੇ ਰਲੀਜ਼ ਕੀਤਾ। ਇਹ ਗੀਤ ਬਲਜੀਤ ਅੜੈਚਾਂ ਦਾ ਲਿਖਿਆ ਹੈ।ਯੂ.ਐਸ.ਏ ਦੀ ਸਕਾਈ ਟੀ.ਟੀ ਸੀ.ਡੀ.ਯੂ ਰਿਕਾਰਡਜ਼ ਕੰਪਨੀ ਵਲੋਂ ਰਲੀਜ਼ ਕੀਤੇ ਗਏ ਇਸ ਗਾਣੇ ਦਾ ਮਿਊਜਕ ਐਸ.ਐਮ ਮੀਡੀਆ ਅਤੇ ਹਰਜੀਤ ਬੱਗਾ ਨੇ ਵੀਡੀਓ ਡਾਇਰੈਕਟ ਕੀਤਾ ਹੈ।ਵੀਡੀਓ ਵਿੱਚ ਮਾਡਲ ਮਨੀ ਅਤੇ ਮੈਡਮ ਰੂਬੀ ਹਨ।ਹੈਪੀ ਸਟਾਰ ਡੀ.ਜੀ, ਕਲਾਕਾਰ ਸੋਨੀ ਸਾਹਨੀ, ਜੱਸੀ ਮੰਗਲੀ, ਬੱਬੂ ਮੰਗਲੀ ਅਤੇ ਗੁਰਤੇਜ ਨੀਲੋਂ ਪੁੱਲ ਦੀ ਪੂਰੀ ਟੀਮ ਨੇ ਪੂਰਨ ਸਹਿਯੋਗ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਸਰਪੰਚ ਬਿਜਲੀਪੁਰ, ਬਲਜਿੰਦਰ ਸਿੰਘ, ਬੰਟੀ ਨੀਲੋਂ, ਹਰਜੀਤ ਲੱਲ ਕਲਾਂ, ਗੁਰਮੁੱਖ ਸਿੰਘ ਆਦਿ ਹਾਜਰ ਸਨ।ਸਭ ਨੇ ਸੁਖਵਿੰਦਰ ਟੀਟੂ ਨੂੰ ਉਸ ਦੇ ਨਵੇਂ ਸਿੰਗਲ ਟਰੈਕ ਦੀਆਂ ਵਧਾਈਆਂ ਦਿੱਤੀਆਂ, ਜੋ ਯੂ.ਟਿਊਬ ‘ਤੇ ਜ਼ੋਰ ਨਾਲ ਚੱਲ ਰਿਹਾ ਹੈ।ਸੁਖਵਿੰਦਰ ਟੀਟੂ ਨੂੰ ਇਸ ਸਿੰਗਲ ਟਰੈਕ ਤੋਂ ਬਹੁਤ ਆਸਾਂ ਹਨ।
Check Also
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …
Punjab Post Daily Online Newspaper & Print Media