Wednesday, October 22, 2025
Breaking News

ਕੈਬਨਿਟ ਮੰਤਰੀ ਸੋਨੀ ਵਲੋਂ ਡੀ.ਏ.ਵੀ ਕਾਲਜ ‘ਚ ਫਿਜ਼ੀਕਲ ਫਿਟਨੈਸ ਸੈਂਟਰ ਦਾ ਉਦਘਾਟਨ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਵਿਖੇ ਲੜਕਿਆਂ ਦੇ ਮਹਾਤਮਾ ਹੰਸ ਰਾਜ ਹੋਸਟਲ ‘ਚ ਫਿਜੀਕਲ ਫਿਟਨੈਸ ਸੈਂਟਰ PPNJ1801202003(ਜ਼ਿੰਮ) ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ ਸੋਨੀ ਵਲੋਂ ਕੀਤਾ ਗਿਆ।ਉਨਾਂ ਨੇ ਇਸ ਸਮੇਂ ਜ਼ਿੰਮ ਵਾਸਤੇ ਵਧੀਆ ਮਸ਼ੀਨੀਰੀ ਖ੍ਰੀਦਣ ਲਈ ਕਾਲਜ਼ ਨੂੰ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੰਤਰੀ ਸੋਨੀ ਨੇ ਕਿਹਾ ਕਿ ਸਵੇਰ ਦੀ ਸੈਰ ਅਤੇ ਕਸਰਤ ਨਾਲ ਸਾਡਾ ਸਰੀਰਕ ਵਿਕਾਸ ਹੁੰਦਾ ਹੈ, ਜੋ ਬਹੁਤ ਹੀ ਜ਼ਰੂਰੀ ਹੈ।ਉਨ੍ਹਾਂ ਵਿਦਿਆਰਥੀਆਂ ਤੇ ਸਿਖਿਆਰਥੀਆਂ ਨੂੰ ਸਵੇਰੇ ਉਠ ਕੇ ਸੈਰ ਕਰਨ ਦੇ ਨਾਲ ਨਾਲ ਜਿੰਮ ਵਿਚ ਕਸਰਤ ਕਰਨ ਲਈ ਕਿਹਾ ਤਾਂ ਜੋ ਉਹ ਤੰਦਰੁਸਤ ਰਹਿ ਸਕਣ।ਉਨਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸ਼ਾਮਲ ਹੋਣਾ ਚਾਹੀਦਾ ਹੈ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਾਲਜ ਕਮੇਟੀ ਦੇ ਮੈਂਬਰਾਂ ਨੇ ਮੰਤਰੀ ਓ.ਪੀ ਸੋਨੀ ਦਾ ਧੰਨਵਾਦ ਕੀਤਾ।ਡਾ. ਬੀ.ਬੀ ਯਾਦਵ ਨੇ ਦੱਸਿਆ ਕਿ ਇਸ ਵਾਤਾਅਨੁਕੂਲਿਤ ਜ਼ਿੰਮ ਦਾ ਵਿਦਿਆਰਥੀਆਂ ਤੋਂ ਇਲਾਵਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਲਾਭ ਮਿਲੇਗਾ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਦਰਸ਼ਨ ਦੀਪ ਅਰੋੜਾ, ਕਾਲਜ ਰਜਿਸਟਰਾਰ ਪ੍ਰੋ. ਜੀ.ਐਸ ਸਿੱਧੂ, ਡਾ. ਪਰਵੀਨ ਕੁਮਾਰੀ ਠਾਕੁਰ, ਡਾ. ਡੇਜ਼ੀ ਸ਼ਰਮਾ, ਡਾ. ਰਜ਼ਨੀ ਖੰਨਾ, ਪ੍ਰੋ. ਅਸ਼ਮਾ ਵਾਲੀਆ, ਡਾ. ਰੁਪਿੰਦਰ ਕੌਰ, ਡਾ. ਵਿਕਾਸ ਭਰਦਵਾਜ, ਪ੍ਰੋ. ਜੇ.ਐਸ ਸੇਖੋਂ, ਪ੍ਰੋ. ਮਲਕੀਅਤ ਸਿੰਘ, ਪ੍ਰੋ. ਪ੍ਰਦੀਪ ਸ਼ੈਲੀ, ਪ੍ਰੋ. ਨੀਰਜ਼ ਗੁਪਤਾ, ਪ੍ਰੋ. ਜਗਜੀਤ ਸਿੰਘ, ਪ੍ਰੋ. ਕਪਿਲ ਗੁਪਤਾ ਸਮੇਤ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈਂਬਰ ਮੌਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply