Thursday, October 15, 2026

ਪ੍ਰਦੇਸੋਂ …

ਜੀਅ ਚਾਹਵੇ ਪੰਛੀ ਹੋ ਜਾਵਾਂ,
ਵਿੱਚ ਪ੍ਰਦੇਸੋਂ ਉਡਾਰੀ ਲਾਵਾਂ,
ਮਾਂ ਦੀ ਬੁੱਕਲ ਦਾ ਨਿੱਘ ਪਾਵਾਂ।

ਜੀਅ ਚਾਹਵੇ ਪੰਛੀ ਹੋ ਜਾਵਾਂ,
ਜਾ ਕੇ ਬਾਪ ਨਾਲ ਲਾਡ ਲਡਾਵਾਂ,
ਸਿਰ ਤੇ ਉਹੀ ਹੱਥ ਧਰਾਵਾਂ।

ਜੀਅ ਚਾਹਵੇ ਪੰਛੀ ਹੋ ਜਾਵਾਂ,
ਵੀਰਿਆਂ ਲਈ ਕਰਾਂ ਦੁਆਵਾਂ,
ਭਾਬੀਆਂ ਦੀਆਂ ਵੀ ਪੱਕੀਆਂ ਖਾਵਾਂ।

ਜੀਅ ਚਾਹਵੇ ਪੰਛੀ ਹੋ ਜਾਵਾਂ,
ਮੁੜ ਵਤਨ ਨੂੰ ਫੇਰਾ ਪਾਵਾਂ,
ਫੇਰ ਕਦੇ ਪ੍ਰਦੇਸ ਨਾ ਆਵਾਂ।

Jot Davinder

 

 

 

ਜੋਤ ਦਵਿੰਦਰ

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …