ਬਚਾਓ ਵਿੱਚ ਬਚਾਓ ਦੋਸਤੋ,
ਗੱਲ ਨਾ ਦਿਲੋਂ ਭੁਲਾਓ ਦੋਸਤੋ।
ਆਪਣਾ ਬਚਾਅ ਆਪੇ ਕਰਕੇ,
ਨਵੇਂ ਪੂਰਨੇ ਪਾਓ ਦੋਸਤੋ।
ਪ੍ਰਸ਼ਾਸ਼ਨ ਦਾ ਵੀ ਸਾਥ ਹੈ ਦੇਣਾ,
ਦੂਜਿਆਂ ਨੂੰ ਸਮਝਾਓ ਦੋਸਤੋ।
ਟਿਕ ਕੇ ਬਹਿਣ ਦਾ ਘਰ ਹੈ ਫਾਇਦਾ,
ਬਾਹਰ ਨਾ ਕਿਧਰੇ ਜਾਓ ਦੋਸਤੋ।
ਨਜਿੱਠੀਏ ਕੋਰੋਨਾ ਦੇ ਨਾਲ ਮਿਲ ਕੇ,
ਏਕਾ ਕਰ ਦਿਖਾਓ ਦੋਸਤੋ।
ਲੁਕਾਈ ਤੇ ਦੇਸ਼ ਦੇ ਹਿੱਤ ਵਿੱਚ,
ਚੰਗੇ ਕਰਮ ਕਮਾਓ ਦੋਸਤੋ।
ਦੂਰੀ ਰੱਖੋ ਇੱਕ ਦੂਜੇ ਤੋਂ,
ਮਾਸਕ ਮੂੰਹ ‘ਤੇ ਪਾਓ ਦੋਸਤੋ।
ਸਲਾਮ ਦੁਆ ਵੀ ਦੂਰੋਂ ਈ ਕਰਨੀ,
ਨਾ ਬਿਲਕੁੱਲ ਹੱਥ ਮਿਲਾਓ ਦੋਸਤੋ।
ਮਾੜੇ ਦਿਨਾਂ ਬਾਅਦ ਚੰਗੇ ਆਉਣੇ,
ਗੱਲ ਇਹ ਦਿਲ ‘ਚ ਵਸਾਓ ਦੋਸਤੋ।
ਇਨਸਾਨਾਂ ਤੋਂ ਫੈਲਿਆ ਵਾਇਰਸ ਕਰੋਨਾ,
ਨਾ ਕਿਸੇ ਨੂੰ ਘਰੇ ਬੁਲਾਓ ਦੋਸਤੋ।
ਦੱਦਾਹੂਰੀਆ ਘਰੋਂ ਬਾਹਰ ਕੇ ਨਿਕਲ ਕੇ,
ਜਾਨ ਆਪਣੀ ਨਾ ਖਤਰੇ ‘ਚ ਪਾਓ ਦੋਸਤੋ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 9569149556