ਪਠਾਨਕੋਟ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਲਗਾਏ ਗਏ ਕਰਫਿਓ ਦੋਰਾਨ ਲੋਕਾਂ ਨੂੰ ਬੈਂਕ ਸੇਵਾਵਾਂ ਦੇਣ ਲਈ
ਸਮਾਂ ਨਿਰਧਾਰਤ ਕੀਤਾ ਗਿਆ ਹੈ। ਜਿਸ ਦੋਰਾਨ ਉਪਭੋਗਤਾਵਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।ਮੈਨੇਜਰ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਸੁਨੀਲ ਦੱਤ ਨੇ
ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚੱਲ ਰਹੀਆਂ ਵੱਖ-ਵੱਖ ਬੈਂਕਾਂ ਦੀਆਂ ਬਰਾਂਚਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬੈਂਕ ਵਿੱਚ ਆਉਂਣ ਵਾਲੇ ਲੋਕਾਂ ਦੀਆਂ ਸੁਵਿਧਾਵਾਂ ਅਤੇ ਸਾਵਧਾਨੀਆਂ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ।ਬੈਂਕਾਂ ਦੇ ਬਾਹਰ ਜ਼ਮੀਨ ‘ਤੇ ਰੰਗਦਾਰ ਗੋਲੇ ਲਗਾਏ ਗਏ ਹਨ ਤਾਂ ਜੋ ਲੋਕ ਇਨ੍ਹਾਂ ਗੋਲਿਆਂ ਅੰਦਰ ਖੜ੍ਹੇ ਹੋ ਕੇ ਸੋਸਲ ਡਿਸਟ੍ਰੈਂਸ ਬਰਕਰਾਰ ਰੱਖਿਆ ਜਾ ਸਕੇ।ਲੋਕਾਂ ਦੀ ਸਹੂਲਤ ਲਈ ਬੈਂਕਾਂ ਦੇ ਬਾਹਰ ਜਿੱਥੇ ਜਰੂਰਤ ਹੈ ਸ਼ੀਮਆਨਾ ਆਦਿ ਵੀ ਲਗਾਇਆ ਗਿਆ ਹੈ।