ਅੰਮ੍ਰਿਤਸਰ 15 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵੱਲੋਂ ਖੋਜ ਪ੍ਰਕਿਰਿਆ ਅਤੇ ਨਤੀਜੇ: ਨਾਮਵਰ ਖੋਜ
ਜਰਨਲਾਂ ਵਿਚ ਪ੍ਰਕਾਸ਼ਨਾਂ ਵਿਸ਼ੇ ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਡਾ. ਅਮਰੀਕ ਸੋਹਲ, ਪ੍ਰੋਫੈਸਰ ਅਤੇ ਡਾ. ਗਲੇਨ ਕ੍ਰੋਏ, ਐਸੋਸੀਏਟ ਪ੍ਰੋਫੈਸਰ, ਮੋਨਾਸ਼ ਬਿਜ਼ਨਸ ਸਕੂਲ, ਮੋਨਾਸ਼ ਯੂਨੀਵਰਸਿਟੀ, ਆਸਟਰੇਲੀਆ ਇਸ ਵਰਕਸ਼ਾਪ ਮੌਖੇ ਪ੍ਰਮੁੱਖ ਪ੍ਰਵਕਤਾ ਸਨ।
ਡਾ. ਰੇਨੂੰ ਭਾਰਦਵਾਜ ਡਾਇਰੈਕਟਰ ਰੀਸਰਚ ਨੇ ਮਹਿਮਾਨ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਇਸ ਦੌਰ ਵਿਚ ਖੋਜ ਅਤੇ ਸਿਖਿਆ ਸਬੰਧੀ ਯੂਨੀਵਰਸਿਟੀ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਯਤਨਸ਼ੀਲ ਹੈ।ਵਰਕਸ਼ਾਪ ਦਾ ਉੇਦੇਸ਼ ਖੋਜ ਦੇ ਪ੍ਰਸ਼ਨਾਂ, ਸਿਧਾਂਤ ਦੀ ਭੂਮਿਕਾ, ਮਾਡਲ ਨਿਰਮਾਣ ਅਤੇ ਅਨੁਮਾਨ ਦੀ ਪਰਖ ਸਬੰਧੀ ਵਿਸ਼ੇਸ਼ ਸਿਖਲ਼ਾਈ ਦੇਣਾ ਸੀ।ਖੋਜ ਨੂੰ ਪ੍ਰਕਾਸ਼ਿਤ ਕਰਨ ਲਈ ਪ੍ਰਸਿੱਧ ਅਤੇ ਚੰਗੇ ਖੋਜ ਜਰਨਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਮੋਨਾਸ਼ ਯੂਨੀਵਰਸਿਟੀ ਆਸਟਰੇਲੀਆ ਦੇ ਮੋਨਾਸ਼ ਬਿਜ਼ਨਸ ਸਕੂਲ ਦੇ ਪ੍ਰਬੰਧਨ ਵਿਭਾਗ ਦੇ ਮੁਖੀ ਪ੍ਰੋਫੈਸਰ ਇੰਗ੍ਰਿਡ ਨੀਲਸਨ ਅਤੇ ਨਿਊ ਕੈਸਲ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਤੋਂ ਪ੍ਰੋ. ਕਰਿਸ ਹਿਕ ਨੇ ਖੋਜ ਪ੍ਰਕਾਸ਼ਨਾਂ ਬਾਰੇ ਵਿਸਥਾਰ ਨਾਲ ਦੱਸਿਆ।ਵਰਕਸ਼ਾਪ ਦੇ ਪ੍ਰਬੰਧਕ ਡਾ. ਪਵਲੀਨ ਸੋਨੀ ਅਤੇ ਡਾ. ਗੁਰਪ੍ਰੀਤ ਰੰਧਾਵਾ ਨੇ ਮਾਹਿਰਾਂ ਦਾ ਵਡਮੁੱਲੀ ਜਾਣਕਾਰੀ ਲਈ ਧੰਨਵਾਦ ਕੀਤਾ।ਵਰਕਸ਼ਾਪ ਵਿਚ ਭਾਰਤ ਅਤੇ ਵਿਦੇਸ਼ ਤੋਂ 200 ਤੋਂ ਵੱਧ ਖੋਜਕਰਤਾਵਾਂ ਨੇ ਹਿੱਸਾ ਲਿਆ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media