Thursday, October 15, 2026

ਅਫ਼ਗ਼ਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਮਾਮਲੇ ‘ਚ `ਜਾਗੋ` ਨੇ ਯੁਨਾਈਟਿਡ ਨੇਸ਼ਨ ਨੂੰ ਲਿਖਿਆ ਪੱਤਰ

ਸ਼ਰਨਾਰਥੀਆਂ ਨੂੰ ਦਹਿਸ਼ਤ ਪ੍ਰਭਾਵਿਤੀਆਂ ਦਾ ਦਰਜ਼ਾ ਦੇ ਕੇ ਪੂਰੀ ਮਦਦ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਅਫ਼ਗ਼ਾਨਿਸਤਾਨ ਤੋਂ ਉਜੜੇ ਹੋਏ ਹਿੰਦੂ ਅਤੇ ਸਿੱਖਾਂ ਸਬੰਧੀ `ਜਾਗੋ` ਪਾਰਟੀ ਨੇ ਯੂਨਾਈਟਿਡ ਨੇਸ਼ਨ ਦੇ ਦਿੱਲੀ ਦਫ਼ਤਰ ਨੂੰ ਪੱਤਰ ਭੇਜਿਆ ਹੈ।ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਯੁਨਾਈਟਿਡ ਨੇਸ਼ਨ ਦੇ ਸਕੱਤਰ ਜਰਨਲ ਨੂੰ ਭੇਜੇ ਗਏ ਪੱਤਰ ਵਿੱਚ ਅਫ਼ਗ਼ਾਨਿਸਤਾਨ ਤੋਂ ਬੇਘਰ ਹੋਏ ਹਿੰਦੂ ਅਤੇ ਸਿੱਖਾਂ ਨੂੰ ਦਹਿਸ਼ਤ ਪ੍ਰਭਾਵਿਤ ਸ਼ਰਨਾਰਥੀ ਦਾ ਦਰਜ਼ ਅਤੇ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਜੀ.ਕੇ ਨੇ ਦੱਸਿਆ ਕਿ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਤੋਂ ਆਖ਼ਰੀ ਸ਼ਰਨਾਰਥੀਆਂ ਦਾ ਜਥਾ ਵੀ ਵਾਪਸ ਪਰਤ ਆਇਆ ਹੈ।ਹੁਣ ਸਾਡੀ ਜਾਣਕਾਰੀ ਅਨੁਸਾਰ ਅਫ਼ਗ਼ਾਨਿਸਤਾਨ ਵਿੱਚ ਇਤਿਹਾਸਕ ਗੁਰਦੁਆਰਿਆਂ ਅਤੇ ਹੋਰ ਘੱਟਗਿਣਤੀ ਲੋਕਾਂ ਦੇ ਧਾਰਮਿਕ ਸਥਾਨ ਲਾਵਾਰਿਸ ਹਾਲਾਤ ਵਿੱਚ ਰਹਿ ਗਏ ਹਨ।ਜਦਕਿ ਸ਼ਰਨਾਰਥੀਆਂ ਦੀਆਂ ਵਪਾਰਕ ਅਤੇ ਘਰੇਲੂ ਜਾਇਦਾਦਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ।ਇਸ ਲਈ ਯੁਨਾਈਟਿਡ ਨੇਸ਼ਨ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ ਹੈ, ਕਿਉਂਕਿ ਇਹਨਾਂ ਜਾਇਦਾਦਾਂ ਉਤੇ ਕੋਈ ਵੀ ਕਬਜ਼ਾ ਕਰ ਸਕਦਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …