Thursday, August 6, 2026

ਮਾਂ ਬੋਲੀ

ਐ ਪੰਜਾਬੀਓ! ਪੰਜਾਬੀ ਦਾ ਸਤਿਕਾਰ ਕਰੋ
ਮਾਤ ਭਾਸ਼ਾ ਨੂੰ, ਮਾਂ ਦੇ ਵਾਂਗੂ ਪਿਆਰ ਕਰੋ।

ਦੇਸ਼ਾਂ-ਪਰਦੇਸੀਂ ਜਾ ਕੇ ਵਸਦੇ ਵੀਰੋ ਵੇ,
ਸ਼ਾਨ ਵਧਾਉਣ ਲਈ ਸੋਚ ਵਿਚਾਰ ਕਰੋ।

ਸਿੱਖੋ ਬੋਲੀਆਂ ਸਾਰੀਆਂ, ਗਿਆਨ ਵਧਾਵੋ,
ਪਰ ਸਜ਼ਦਾ ਆਪਣੀ ਮਾਂ ਨੂੰ, ਹਰ ਵਾਰ ਕਰੋ।

ਪੰਜਾਬੀ ਪੜੋ, ਬੋਲੋ ਤੇ ਲਿਖੋ ਬੜੇ ਫ਼ਖ਼ਰ ਨਾਲ,
ਮਾਂ ਨਾਲ ਮਤਰੇਈ ਵਰਗਾ ਨਾ ਵਿਵਹਾਰ ਕਰੋ.

ਆਧੁਨਿਕ ਭਾਸ਼ਾ ਦੇ ਨਾਂ ‘ਤੇ ਨਾ ਰੂਪ ਬਦਲੋ,
ਸਭ ਮਾਤਰਾਵਾਂ ਨਾਲ਼ ਇਸਦਾ ਸ਼ਿੰਗਾਰ ਕਰੋ।

ਪਹਿਰਾਵੇ ਵੀ ਅੱਜ ਕੱਲ ਵਿਦੇਸ਼ੀ ਹੋਈ ਜਾਂਦੇ,
ਪੰਜਾਬੀ ਹੋ, ਪੰਜਾਬੀਅਤ ਦਾ ਇਜ਼ਹਾਰ ਕਰੋ।

ਆਪਣੇ ਸਭਿਆਚਾਰ ਦਾ ਅੰਗ ਅਨਿਖੜਵਾਂ,
ਜਿਥੋਂ ਤੱਕ ਵੀ ਸੰਭਵ ਹੋਵੇ, ਦਿਲੋਂ ਪ੍ਰਚਾਰ ਕਰੋ।

ਮਾਖਿਓਂ ਮਿੱਠੀ ਮਾਂ-ਬੋਲੀ ਆਪਣੀ `ਜਲੰਧਰੀ`,
ਕਲਮ ਨਾਲ਼ ਇਸਦਾ ਘਰ-ਘਰ ਪਸਾਰ ਕਰੋ। 15092020

ਅਮਨਦੀਪ ਕੌਰ ਜਲੰਧਰੀ

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …