Wednesday, April 22, 2026

ਚਾਣਕਿਆ ਐਜੂਕੇਸ਼ਨ ਅਕੈਡਮੀ ਵਲੋਂ 71ਵੇਂ ਸੰਵਿਧਾਨ ਦਿਵਸ ਨੂੰ ਸਮਰਪਿਤ ਸੈਮੀਨਾਰ

ਬਰਨਾਲਾ, 27 ਨਵੰਬਰ (ਗਗਨਦੀਪ ਕੌਰ ਧਾਲੀਵਾਲ) – ਚਾਣਕਿਆ ਐਜੂਕੇਸ਼ਨ ਅਕੈਡਮੀ ਵਲੋਂ 71ਵੇਂ ਸੰਵਿਧਾਨ ਦਿਵਸ ਨੂੰ ਸਮਰਪਿਤ ਭਾਰਤੀ ਸੰਵਿਧਾਨ `ਤੇ ਇੱਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਮੁੱਖ ਵਕਤਾ ਐਡਵੋਕੇਟ ਜਸਵੀਰ ਸਿੰਘ ਨੇ ਸੰਵਿਧਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਸਰਵਣ ਸਿੰਘ ਕਾਲਾ ਬੂਲਾ ਸੈਕਟਰੀ ਰੈਡ ਕਰਾਸ ਸੁਸਾਇਟੀ ਬਰਨਾਲਾ ਨੇ ਆਪਣੇ ਵਿਚਾਰ ਪੇਸ਼ ਕੀਤੇ।ਕਰਮਜੀਤ ਸਿੰਘ ਹੈਡ ਕਲੱਰਕ ਐਸ.ਐਸ.ਪੀ ਦਫ਼ਤਰ ਨੇ ਹਿੰਦੂ ਕੋਡ ਬਿਲ ਅਤੇ ਔਰਤ ਦੀ ਸਮਾਜ ਵਿੱਚ ਸਮਾਨਤਾ ਤੇ ਸਿੱਖਿਆ ਵਿੱਚ ਬਰਾਬਰੀ ਬਾਰੇ ਗੱਲ ਕੀਤੀ।
                ਅਕੈਡਮੀ ਦੇ ਪ੍ਰਬੰਧਕਾਂ ਕੁਲਦੀਪ ਦੁੱਗ, ਅਮਨ ਬਾਵਾ, ਸੋਮਨ ਸਿੰਘ ਤੇ ਲਵਪ੍ਰੀਤ ਸਿੰਘ ਨੇ ਮੁੱਖ ਵਕਤਾ ਦਾ ਸਨਮਾਨ ਕੀਤਾ।ਬੂਟਾ ਰਾਮ ਧਰਮਸੋਤ ਨੇ ਮੰਚ ਸੰਚਾਲਨ ਕੀਤਾ।ਇਸ ਸਮੇਂ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …