Saturday, August 8, 2026

ਟੁੰਡਾ ਤਲਾਬ ਦੀਆਂ ਗਲੀਆਂ ’ਚ ਸੀ.ਸੀ ਫਲੋਰਿੰਗ ਦੇ ਕੰਮ ਦੀ ਸ਼ੁਰੂਆਤ

50 ਲੱਖ ਦੀ ਲਾਗਤ ਨਾਲ ਬਦਲੇਗੀ ਨੁਹਾਰ – ਸੋਨੀ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਤੇ ਸਿੱਖਿਆ ਖੋਜ ਮੰਤਰੀ ਨੇ ਨਗਰ ਨਿਗਮ ਵਾਰਡ ਨੰ: 60 ਦੇ ਇਲਾਕੇ ਟੁੰਡਾ ਤਲਾਬ ਇਲਾਕੇ ਦੀਆਂ ਗਲੀਆਂ ਵਿੱਚ 50 ਲੱਖ ਦੀ ਲਾਗਤ ਨਾਲ ਸੀ.ਸੀ ਫਲੋਰਿੰਗ ਦੇ ਕੰਮ ਦੀ ਸ਼ੁਰੂਆਤ ਕੀਤੀ।ਉਨ੍ਹਾਂ ਇਸ ਸਮੇਂ ਕਿਹਾ ਕਿ ਇਲਾਕੇ ਵਿੱਚ ਪਿਛਲੇ ਦਿਨੀਂ 2 ਕਰੋੜ ਦੀ ਲਾਗਤ ਦੇ ਵਿਕਾਸ ਦੇ ਕੰਮ ਹੋ ਚੁੱਕੇ ਹਨ।ਤਿੰਨ ਟਿਊਬਵੈਲ ਲੱਗ ਚੁੱਕੇ ਹਨ।ਜਿਸ ਨਾਲ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਵੀ ਕੋਈ ਕਿਲਤ ਨਹੀਂ ਰਹੀ।ਗਲੀਆਂ ਵਿੱਚ ਐਲ.ਈ.ਡੀ ਸਟਰੀਟ ਲਾਈਟਾਂ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਟੁੰਡਾ ਤਲਾਬ ਵਿਖੇ ਛੇਤੀ ਹੀ ਇੱਕ ਪਾਰਕ ਵੀ ਬਣਨ ਜਾ ਰਿਹਾ ਹੈ।
           ਇਸੋ ਮੌਕੇ ਵਿਕਾਸ ਸੋਨੀ ਕੌਸਲਰ, ਮਹੇਸ਼ ਖੰਨਾ ਕੌਂਸਲਰ, ਸੰਦੀਪ ਸਿੰਘ ਐਕਸੀਅਨ ਨਗਰ ਨਿਗਮ, ਪਰਮਜੀਤ ਸਿੰਘ ਚੋਪੜਾ, ਪ੍ਰਧਾਨ ਟੋਨੀ ਮੋਂਗਾ, ਬਾਂਕੇ ਬਿਹਾਰੀ, ਅਨਿਲ ਪਾਠਕ, ਰਾਜਨ ਖੰਨਾ, ਅਜੇ ਕੁਮਾਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …